ਹਿਜ਼ਕੀਏਲ 23

ਵੱਡੀ ਦਾ ਨਾਮ ਆਹਾਲਾਹ ਸੀ ਅਤੇ ਉਸਦੀ ਭੈਣ ਦਾ ਨਾਮ ਆਹਾਲੀਬਾਹ ਸੀ। ਉਹ ਮੇਰੀਆਂ ਸਨ ਅਤੇ ਪੁੱਤਰ ਅਤੇ ਧੀਆਂ ਨੂੰ ਜਨਮ ਦਿੱਤਾ। ਆਹਾਲਾਹ ਸਾਮਰਿਯਾ ਹੈ ਅਤੇ ਆਹਾਲੀਬਾਹ ਯੇਰੂਸ਼ਲੇਮ ਹੈ।

Ezekiel 23:4 (UKJV) And the names of them were Aholah the elder, and Aholibah her sister: and they were mine, and they bare sons and daughters. Thus were their names; Samaria is Aholah, and Jerusalem Aholibah.

2“ਹੇ ਮਨੁੱਖ ਦੇ ਪੁੱਤਰ, ਦੋ ਔਰਤਾਂ ਸਨ, ਇੱਕੋ ਮਾਂ ਦੀਆਂ ਧੀਆਂ।

3ਉਹਨਾਂ ਨੇ ਮਿਸਰ ਵਿੱਚ ਵਿਭਚਾਰ ਕੀਤਾ। ਉਹ ਆਪਣੀ ਜੁਆਨੀ ਵਿੱਚ ਵਿਭਚਾਰਨਾਂ ਬਣੀਆਂ। ਉੱਥੇ ਉਹਨਾਂ ਦੀਆਂ ਛਾਤੀਆਂ ਪੁੱਟੀਆਂ ਗਈਆਂ ਅਤੇ ਉੱਥੇ ਹੀ ਉਹਨਾਂ ਦੇ ਕੁਆਰਪੁਣੇ ਦੀਆਂ ਦੁੱਧੀਆਂ ਖਿੱਚੀਆਂ ਗਈਆਂ।

4ਵੱਡੀ ਦਾ ਨਾਮ ਆਹਾਲਾਹ ਸੀ ਅਤੇ ਉਸਦੀ ਭੈਣ ਦਾ ਨਾਮ ਆਹਾਲੀਬਾਹ ਸੀ। ਉਹ ਮੇਰੀਆਂ ਸਨ ਅਤੇ ਪੁੱਤਰ ਅਤੇ ਧੀਆਂ ਨੂੰ ਜਨਮ ਦਿੱਤਾ। ਆਹਾਲਾਹ ਸਾਮਰਿਯਾ ਹੈ ਅਤੇ ਆਹਾਲੀਬਾਹ ਯੇਰੂਸ਼ਲੇਮ ਹੈ।

5“ਆਹਾਲਾਹ ਜਦੋਂ ਕਿ ਮੇਰੀ ਸੀ ਵਿਭਚਾਰ ਕਰਨ ਲੱਗੀ ਅਤੇ ਉਹ ਆਪਣੇ ਗੁਆਂਢੀ ਯਾਰਾਂ ਅਰਥਾਤ ਅੱਸ਼ੂਰੀਆਂ ਤੇ ਮੋਹਿਤ ਹੋ ਗਈ।

6ਉਹ ਸੂਬੇਦਾਰ, ਸ਼ਰੀਫ ਅਤੇ ਸਾਰੇ ਦੇ ਸਾਰੇ ਚੁਣਵੇਂ ਅਤੇ ਸੋਹਣੇ ਗੱਭਰੂ ਸਨ, ਜੋ ਘੋੜਿਆਂ ਤੇ ਸਵਾਰ ਹੁੰਦੇ ਅਤੇ ਬੈਂਗਣੀ ਕੱਪੜੇ ਪਹਿਨਦੇ ਸਨ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.