ਹਿਜ਼ਕੀਏਲ 23

ਉਹ ਸੂਬੇਦਾਰ, ਸ਼ਰੀਫ ਅਤੇ ਸਾਰੇ ਦੇ ਸਾਰੇ ਚੁਣਵੇਂ ਅਤੇ ਸੋਹਣੇ ਗੱਭਰੂ ਸਨ, ਜੋ ਘੋੜਿਆਂ ਤੇ ਸਵਾਰ ਹੁੰਦੇ ਅਤੇ ਬੈਂਗਣੀ ਕੱਪੜੇ ਪਹਿਨਦੇ ਸਨ।

Ezekiel 23:6 (UKJV) Which were clothed with blue, captains and rulers, all of them desirable young men, horsemen riding upon horses.

4ਵੱਡੀ ਦਾ ਨਾਮ ਆਹਾਲਾਹ ਸੀ ਅਤੇ ਉਸਦੀ ਭੈਣ ਦਾ ਨਾਮ ਆਹਾਲੀਬਾਹ ਸੀ। ਉਹ ਮੇਰੀਆਂ ਸਨ ਅਤੇ ਪੁੱਤਰ ਅਤੇ ਧੀਆਂ ਨੂੰ ਜਨਮ ਦਿੱਤਾ। ਆਹਾਲਾਹ ਸਾਮਰਿਯਾ ਹੈ ਅਤੇ ਆਹਾਲੀਬਾਹ ਯੇਰੂਸ਼ਲੇਮ ਹੈ।

5“ਆਹਾਲਾਹ ਜਦੋਂ ਕਿ ਮੇਰੀ ਸੀ ਵਿਭਚਾਰ ਕਰਨ ਲੱਗੀ ਅਤੇ ਉਹ ਆਪਣੇ ਗੁਆਂਢੀ ਯਾਰਾਂ ਅਰਥਾਤ ਅੱਸ਼ੂਰੀਆਂ ਤੇ ਮੋਹਿਤ ਹੋ ਗਈ।

6ਉਹ ਸੂਬੇਦਾਰ, ਸ਼ਰੀਫ ਅਤੇ ਸਾਰੇ ਦੇ ਸਾਰੇ ਚੁਣਵੇਂ ਅਤੇ ਸੋਹਣੇ ਗੱਭਰੂ ਸਨ, ਜੋ ਘੋੜਿਆਂ ਤੇ ਸਵਾਰ ਹੁੰਦੇ ਅਤੇ ਬੈਂਗਣੀ ਕੱਪੜੇ ਪਹਿਨਦੇ ਸਨ।

7ਉਸ ਨੇ ਆਪਣੇ ਆਪ ਨੂੰ ਉਹਨਾਂ ਸਾਰਿਆਂ ਦੇ ਨਾਲ ਜਿਹੜੇ ਅੱਸ਼ੂਰੀਆਂ ਦੇ ਚੁਣਵੇਂ ਜੁਆਨ ਸਨ, ਵਿਭਚਾਰ ਕੀਤਾ ਅਤੇ ਜਿਹਨਾਂ ਉੱਤੇ ਉਹ ਮੋਹਿਤ ਸੀ ਉਹਨਾਂ ਦੀਆਂ ਮੂਰਤੀਆਂ ਦੇ ਨਾਲ ਉਹ ਭਰਿਸ਼ਟ ਹੋਈ।

8ਉਸਨੇ ਉਹ ਵਿਭਚਾਰ ਨਾ ਛੱਡਿਆ ਜਿਸਦੀ ਸ਼ੁਰੂਆਤ ਉਸਨੇ ਮਿਸਰ ਵਿੱਚ ਕੀਤੀ ਸੀ, ਜਦੋਂ ਉਸਦੀ ਜਵਾਨੀ ਵਿੱਚ ਮਰਦ ਉਸਦੇ ਨਾਲ ਸੌਂਦੇ ਸਨ, ਉਸਦੀ ਕੁਆਰੀ ਛਾਤੀ ਨੂੰ ਸਹਾਰਾ ਦਿੰਦੇ ਸਨ ਅਤੇ ਉਸਦੀ ਕਾਮਨਾ ਉਸਦੇ ਉੱਤੇ ਡੋਲ੍ਹਦੇ ਸਨ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.