5“ਆਹਾਲਾਹ ਜਦੋਂ ਕਿ ਮੇਰੀ ਸੀ ਵਿਭਚਾਰ ਕਰਨ ਲੱਗੀ ਅਤੇ ਉਹ ਆਪਣੇ ਗੁਆਂਢੀ ਯਾਰਾਂ ਅਰਥਾਤ ਅੱਸ਼ੂਰੀਆਂ ਤੇ ਮੋਹਿਤ ਹੋ ਗਈ।
6ਉਹ ਸੂਬੇਦਾਰ, ਸ਼ਰੀਫ ਅਤੇ ਸਾਰੇ ਦੇ ਸਾਰੇ ਚੁਣਵੇਂ ਅਤੇ ਸੋਹਣੇ ਗੱਭਰੂ ਸਨ, ਜੋ ਘੋੜਿਆਂ ਤੇ ਸਵਾਰ ਹੁੰਦੇ ਅਤੇ ਬੈਂਗਣੀ ਕੱਪੜੇ ਪਹਿਨਦੇ ਸਨ।
7ਉਸ ਨੇ ਆਪਣੇ ਆਪ ਨੂੰ ਉਹਨਾਂ ਸਾਰਿਆਂ ਦੇ ਨਾਲ ਜਿਹੜੇ ਅੱਸ਼ੂਰੀਆਂ ਦੇ ਚੁਣਵੇਂ ਜੁਆਨ ਸਨ, ਵਿਭਚਾਰ ਕੀਤਾ ਅਤੇ ਜਿਹਨਾਂ ਉੱਤੇ ਉਹ ਮੋਹਿਤ ਸੀ ਉਹਨਾਂ ਦੀਆਂ ਮੂਰਤੀਆਂ ਦੇ ਨਾਲ ਉਹ ਭਰਿਸ਼ਟ ਹੋਈ।
8ਉਸਨੇ ਉਹ ਵਿਭਚਾਰ ਨਾ ਛੱਡਿਆ ਜਿਸਦੀ ਸ਼ੁਰੂਆਤ ਉਸਨੇ ਮਿਸਰ ਵਿੱਚ ਕੀਤੀ ਸੀ, ਜਦੋਂ ਉਸਦੀ ਜਵਾਨੀ ਵਿੱਚ ਮਰਦ ਉਸਦੇ ਨਾਲ ਸੌਂਦੇ ਸਨ, ਉਸਦੀ ਕੁਆਰੀ ਛਾਤੀ ਨੂੰ ਸਹਾਰਾ ਦਿੰਦੇ ਸਨ ਅਤੇ ਉਸਦੀ ਕਾਮਨਾ ਉਸਦੇ ਉੱਤੇ ਡੋਲ੍ਹਦੇ ਸਨ।
9“ਇਸ ਲਈ ਮੈਂ ਉਸਨੂੰ ਉਸਦੇ ਪ੍ਰੇਮੀਆਂ, ਅੱਸ਼ੂਰੀਆਂ ਦੇ ਹੱਥਾਂ ਵਿੱਚ ਸੌਂਪ ਦਿੱਤਾ, ਜਿਨ੍ਹਾਂ ਲਈ ਉਹ ਲਾਲਸਾ ਕਰਦੀ ਸੀ।