ਹਿਜ਼ਕੀਏਲ 23

ਉਸਨੇ ਉਹ ਵਿਭਚਾਰ ਨਾ ਛੱਡਿਆ ਜਿਸਦੀ ਸ਼ੁਰੂਆਤ ਉਸਨੇ ਮਿਸਰ ਵਿੱਚ ਕੀਤੀ ਸੀ, ਜਦੋਂ ਉਸਦੀ ਜਵਾਨੀ ਵਿੱਚ ਮਰਦ ਉਸਦੇ ਨਾਲ ਸੌਂਦੇ ਸਨ, ਉਸਦੀ ਕੁਆਰੀ ਛਾਤੀ ਨੂੰ ਸਹਾਰਾ ਦਿੰਦੇ ਸਨ ਅਤੇ ਉਸਦੀ ਕਾਮਨਾ ਉਸਦੇ ਉੱਤੇ ਡੋਲ੍ਹਦੇ ਸਨ।

Ezekiel 23:8 (UKJV) Neither left she her whoredoms brought from Egypt: for in her youth they lay with her, and they bruised the breasts of her virginity, and poured their whoredom upon her.

6ਉਹ ਸੂਬੇਦਾਰ, ਸ਼ਰੀਫ ਅਤੇ ਸਾਰੇ ਦੇ ਸਾਰੇ ਚੁਣਵੇਂ ਅਤੇ ਸੋਹਣੇ ਗੱਭਰੂ ਸਨ, ਜੋ ਘੋੜਿਆਂ ਤੇ ਸਵਾਰ ਹੁੰਦੇ ਅਤੇ ਬੈਂਗਣੀ ਕੱਪੜੇ ਪਹਿਨਦੇ ਸਨ।

7ਉਸ ਨੇ ਆਪਣੇ ਆਪ ਨੂੰ ਉਹਨਾਂ ਸਾਰਿਆਂ ਦੇ ਨਾਲ ਜਿਹੜੇ ਅੱਸ਼ੂਰੀਆਂ ਦੇ ਚੁਣਵੇਂ ਜੁਆਨ ਸਨ, ਵਿਭਚਾਰ ਕੀਤਾ ਅਤੇ ਜਿਹਨਾਂ ਉੱਤੇ ਉਹ ਮੋਹਿਤ ਸੀ ਉਹਨਾਂ ਦੀਆਂ ਮੂਰਤੀਆਂ ਦੇ ਨਾਲ ਉਹ ਭਰਿਸ਼ਟ ਹੋਈ।

8ਉਸਨੇ ਉਹ ਵਿਭਚਾਰ ਨਾ ਛੱਡਿਆ ਜਿਸਦੀ ਸ਼ੁਰੂਆਤ ਉਸਨੇ ਮਿਸਰ ਵਿੱਚ ਕੀਤੀ ਸੀ, ਜਦੋਂ ਉਸਦੀ ਜਵਾਨੀ ਵਿੱਚ ਮਰਦ ਉਸਦੇ ਨਾਲ ਸੌਂਦੇ ਸਨ, ਉਸਦੀ ਕੁਆਰੀ ਛਾਤੀ ਨੂੰ ਸਹਾਰਾ ਦਿੰਦੇ ਸਨ ਅਤੇ ਉਸਦੀ ਕਾਮਨਾ ਉਸਦੇ ਉੱਤੇ ਡੋਲ੍ਹਦੇ ਸਨ।

9“ਇਸ ਲਈ ਮੈਂ ਉਸਨੂੰ ਉਸਦੇ ਪ੍ਰੇਮੀਆਂ, ਅੱਸ਼ੂਰੀਆਂ ਦੇ ਹੱਥਾਂ ਵਿੱਚ ਸੌਂਪ ਦਿੱਤਾ, ਜਿਨ੍ਹਾਂ ਲਈ ਉਹ ਲਾਲਸਾ ਕਰਦੀ ਸੀ।

10ਉਹਨਾਂ ਨੇ ਉਸਨੂੰ ਨੰਗਾ ਕਰ ਦਿੱਤਾ, ਉਸਦੇ ਪੁੱਤਰਾਂ ਅਤੇ ਧੀਆਂ ਨੂੰ ਖੋਹ ਲਿਆ ਅਤੇ ਉਸਨੂੰ ਤਲਵਾਰ ਨਾਲ ਮਾਰ ਦਿੱਤਾ। ਸੋ ਉਹ ਸਾਰੀਆਂ ਔਰਤਾਂ ਵਿੱਚ ਪ੍ਰਸਿੱਧ ਹੋ ਗਈ, ਕਿਉਂ ਜੋ ਉਹਨਾਂ ਉਹ ਦੇ ਉੱਤੇ ਸਜ਼ਾ ਲਿਆਈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.