ਹਿਜ਼ਕੀਏਲ 24

ਇਸ ਬਾਗ਼ੀ ਲੋਕਾਂ ਨੂੰ ਇੱਕ ਦ੍ਰਿਸ਼ਟਾਂਤ ਸੁਣਾਓ ਅਤੇ ਉਹਨਾਂ ਨੂੰ ਕਹੋ: ‘ਸਰਬਸ਼ਕਤੀਮਾਨ ਯਾਹਵੇਹ ਇਹ ਆਖਦਾ ਹੈ: “ ‘ਪਕਾਉਣ ਵਾਲੇ ਬਰਤਨ ਨੂੰ ਚੁੱਲ੍ਹੇ ਤੇ ਚੜ੍ਹਾ ਦੇ ਅਤੇ ਉਸ ਵਿੱਚ ਪਾਣੀ ਭਰੋ।

Ezekiel 24:3 (UKJV) And utter a parable unto the rebellious house, and say unto them, Thus says the Lord GOD; Set on a pot, set it on, and also pour water into it:

1ਨੌਵੇਂ ਸਾਲ ਦੇ ਦਸਵੇਂ ਮਹੀਨੇ ਦੇ ਦਸਵੇਂ ਦਿਨ, ਯਾਹਵੇਹ ਦਾ ਬਚਨ ਮੇਰੇ ਕੋਲ ਆਇਆ:

2“ਹੇ ਮਨੁੱਖ ਦੇ ਪੁੱਤਰ, ਅੱਜ ਦੇ ਦਿਨ ਹਾਂ, ਇਸੇ ਦਿਨ ਦਾ ਨਾਮ ਲਿਖ ਲੈ ਕਿ ਬਾਬੇਲ ਦੇ ਰਾਜੇ ਨੇ ਠੀਕ ਇਸੇ ਦਿਨ ਯੇਰੂਸ਼ਲੇਮ ਉੱਤੇ ਘੇਰਾ ਪਾਇਆ।

3ਇਸ ਬਾਗ਼ੀ ਲੋਕਾਂ ਨੂੰ ਇੱਕ ਦ੍ਰਿਸ਼ਟਾਂਤ ਸੁਣਾਓ ਅਤੇ ਉਹਨਾਂ ਨੂੰ ਕਹੋ: ‘ਸਰਬਸ਼ਕਤੀਮਾਨ ਯਾਹਵੇਹ ਇਹ ਆਖਦਾ ਹੈ: “ ‘ਪਕਾਉਣ ਵਾਲੇ ਬਰਤਨ ਨੂੰ ਚੁੱਲ੍ਹੇ ਤੇ ਚੜ੍ਹਾ ਦੇ ਅਤੇ ਉਸ ਵਿੱਚ ਪਾਣੀ ਭਰੋ।

4ਉਸ ਵਿੱਚ ਮਾਸ ਦੇ ਟੁਕੜੇ ਪਾ, ਸਾਰੇ ਪਸੰਦੀਦੇ ਟੁਕੜੇ ਪੱਟ ਅਤੇ ਮੋਢੇ। ਹਰ ਇੱਕ ਚੰਗਾ ਟੁੱਕੜਾ ਅਤੇ ਚੁਣਵੀਆਂ ਹੱਡੀਆਂ ਉਸ ਵਿੱਚ ਭਰ ਦੇ;

5ਅਤੇ ਇੱਜੜ ਵਿੱਚੋਂ ਚੁਣ-ਚੁਣ ਕੇ ਲੈ, ਅਤੇ ਉਹ ਦੇ ਹੇਠਾਂ ਹੱਡੀਆਂ ਦਾ ਢੇਰ ਲਾ ਦੇ, ਅਤੇ ਚੰਗੀ ਤਰ੍ਹਾਂ ਉਬਾਲ, ਅਤੇ ਉਸ ਦੇ ਵਿੱਚ ਹੱਡੀਆਂ ਚੰਗੀ ਤਰ੍ਹਾਂ ਉਬਾਲ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.