1ਮੇਰੇ ਕੋਲ ਯਾਹਵੇਹ ਦਾ ਬਚਨ ਆਇਆ:
2“ਹੇ ਮਨੁੱਖ ਦੇ ਪੁੱਤਰ, ਅੰਮੋਨੀਆਂ ਵੱਲ ਆਪਣਾ ਮੂੰਹ ਕਰ ਕੇ ਉਹਨਾਂ ਦੇ ਵਿਰੁੱਧ ਭਵਿੱਖਬਾਣੀ ਕਰ।
3ਉਹਨਾਂ ਨੂੰ ਆਖੋ, ‘ਸਰਬਸ਼ਕਤੀਮਾਨ ਪ੍ਰਭੂ ਯਾਹਵੇਹ ਦਾ ਬਚਨ ਸੁਣੋ। ਇਹ ਉਹੀ ਹੈ ਜੋ ਸਰਬਸ਼ਕਤੀਮਾਨ ਯਾਹਵੇਹ ਆਖਦਾ ਹੈ: ਕਿਉਂਕਿ ਤੂੰ ਕਿਹਾ ਸੀ “ਆਹਾ!” ਮੇਰੇ ਪਵਿੱਤਰ ਅਸਥਾਨ ਉੱਤੇ ਜਦੋਂ ਉਹ ਅਪਵਿੱਤਰ ਕੀਤਾ ਗਿਆ ਸੀ, ਅਤੇ ਇਸਰਾਏਲ ਦੀ ਧਰਤੀ ਉੱਤੇ ਜਦੋਂ ਉਹ ਉਜਾੜਿਆ ਗਿਆ ਸੀ ਅਤੇ ਯਹੂਦਾਹ ਦੇ ਲੋਕਾਂ ਉੱਤੇ ਜਦੋਂ ਉਹ ਗ਼ੁਲਾਮੀ ਵਿੱਚ ਗਏ ਸਨ,