ਹਿਜ਼ਕੀਏਲ 25

ਉਹਨਾਂ ਨੂੰ ਆਖੋ, ‘ਸਰਬਸ਼ਕਤੀਮਾਨ ਪ੍ਰਭੂ ਯਾਹਵੇਹ ਦਾ ਬਚਨ ਸੁਣੋ। ਇਹ ਉਹੀ ਹੈ ਜੋ ਸਰਬਸ਼ਕਤੀਮਾਨ ਯਾਹਵੇਹ ਆਖਦਾ ਹੈ: ਕਿਉਂਕਿ ਤੂੰ ਕਿਹਾ ਸੀ “ਆਹਾ!” ਮੇਰੇ ਪਵਿੱਤਰ ਅਸਥਾਨ ਉੱਤੇ ਜਦੋਂ ਉਹ ਅਪਵਿੱਤਰ ਕੀਤਾ ਗਿਆ ਸੀ, ਅਤੇ ਇਸਰਾਏਲ ਦੀ ਧਰਤੀ ਉੱਤੇ ਜਦੋਂ ਉਹ ਉਜਾੜਿਆ ਗਿਆ ਸੀ ਅਤੇ ਯਹੂਦਾਹ ਦੇ ਲੋਕਾਂ ਉੱਤੇ ਜਦੋਂ ਉਹ ਗ਼ੁਲਾਮੀ ਵਿੱਚ ਗਏ ਸਨ,

Ezekiel 25:3 (UKJV) And say unto the Ammonites, Hear the word of the Lord GOD; Thus says the Lord GOD; Because you said, Aha, against my sanctuary, when it was profaned; and against the land of Israel, when it was desolate; and against the house of Judah, when they went into captivity;

1ਮੇਰੇ ਕੋਲ ਯਾਹਵੇਹ ਦਾ ਬਚਨ ਆਇਆ:

2“ਹੇ ਮਨੁੱਖ ਦੇ ਪੁੱਤਰ, ਅੰਮੋਨੀਆਂ ਵੱਲ ਆਪਣਾ ਮੂੰਹ ਕਰ ਕੇ ਉਹਨਾਂ ਦੇ ਵਿਰੁੱਧ ਭਵਿੱਖਬਾਣੀ ਕਰ।

3ਉਹਨਾਂ ਨੂੰ ਆਖੋ, ‘ਸਰਬਸ਼ਕਤੀਮਾਨ ਪ੍ਰਭੂ ਯਾਹਵੇਹ ਦਾ ਬਚਨ ਸੁਣੋ। ਇਹ ਉਹੀ ਹੈ ਜੋ ਸਰਬਸ਼ਕਤੀਮਾਨ ਯਾਹਵੇਹ ਆਖਦਾ ਹੈ: ਕਿਉਂਕਿ ਤੂੰ ਕਿਹਾ ਸੀ “ਆਹਾ!” ਮੇਰੇ ਪਵਿੱਤਰ ਅਸਥਾਨ ਉੱਤੇ ਜਦੋਂ ਉਹ ਅਪਵਿੱਤਰ ਕੀਤਾ ਗਿਆ ਸੀ, ਅਤੇ ਇਸਰਾਏਲ ਦੀ ਧਰਤੀ ਉੱਤੇ ਜਦੋਂ ਉਹ ਉਜਾੜਿਆ ਗਿਆ ਸੀ ਅਤੇ ਯਹੂਦਾਹ ਦੇ ਲੋਕਾਂ ਉੱਤੇ ਜਦੋਂ ਉਹ ਗ਼ੁਲਾਮੀ ਵਿੱਚ ਗਏ ਸਨ,

4ਇਸ ਲਈ ਮੈਂ ਤੁਹਾਨੂੰ ਪੂਰਬ ਦੇ ਲੋਕਾਂ ਨੂੰ ਇੱਕ ਮਲਕੀਅਤ ਵਜੋਂ ਦੇ ਰਿਹਾ ਹਾਂ। ਉਹ ਤੁਹਾਡੇ ਵਿੱਚ ਆਪਣੇ ਡੇਰੇ ਲਾਉਣਗੇ ਅਤੇ ਆਪਣੇ ਤੰਬੂ ਲਾਉਣਗੇ। ਉਹ ਤੁਹਾਡਾ ਫਲ ਖਾਣਗੇ ਅਤੇ ਤੁਹਾਡਾ ਦੁੱਧ ਪੀਣਗੇ।

5ਮੈਂ ਰਬਾਹ ਨੂੰ ਊਠਾਂ ਦੀ ਚਰਾਗਾਹ ਵਿੱਚ ਅਤੇ ਅੰਮੋਨ ਨੂੰ ਭੇਡਾਂ ਦੇ ਆਰਾਮ ਦੀ ਥਾਂ ਵਿੱਚ ਬਦਲ ਦਿਆਂਗਾ। ਤਦ ਤੁਸੀਂ ਜਾਣੋਗੇ ਕਿ ਮੈਂ ਯਾਹਵੇਹ ਹਾਂ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.