ਹਿਜ਼ਕੀਏਲ 25

ਮੈਂ ਰਬਾਹ ਨੂੰ ਊਠਾਂ ਦੀ ਚਰਾਗਾਹ ਵਿੱਚ ਅਤੇ ਅੰਮੋਨ ਨੂੰ ਭੇਡਾਂ ਦੇ ਆਰਾਮ ਦੀ ਥਾਂ ਵਿੱਚ ਬਦਲ ਦਿਆਂਗਾ। ਤਦ ਤੁਸੀਂ ਜਾਣੋਗੇ ਕਿ ਮੈਂ ਯਾਹਵੇਹ ਹਾਂ।

Ezekiel 25:5 (UKJV) And I will make Rabbah a stable for camels, and the Ammonites a couching place for flocks: and all of you shall know that I am the LORD.

3ਉਹਨਾਂ ਨੂੰ ਆਖੋ, ‘ਸਰਬਸ਼ਕਤੀਮਾਨ ਪ੍ਰਭੂ ਯਾਹਵੇਹ ਦਾ ਬਚਨ ਸੁਣੋ। ਇਹ ਉਹੀ ਹੈ ਜੋ ਸਰਬਸ਼ਕਤੀਮਾਨ ਯਾਹਵੇਹ ਆਖਦਾ ਹੈ: ਕਿਉਂਕਿ ਤੂੰ ਕਿਹਾ ਸੀ “ਆਹਾ!” ਮੇਰੇ ਪਵਿੱਤਰ ਅਸਥਾਨ ਉੱਤੇ ਜਦੋਂ ਉਹ ਅਪਵਿੱਤਰ ਕੀਤਾ ਗਿਆ ਸੀ, ਅਤੇ ਇਸਰਾਏਲ ਦੀ ਧਰਤੀ ਉੱਤੇ ਜਦੋਂ ਉਹ ਉਜਾੜਿਆ ਗਿਆ ਸੀ ਅਤੇ ਯਹੂਦਾਹ ਦੇ ਲੋਕਾਂ ਉੱਤੇ ਜਦੋਂ ਉਹ ਗ਼ੁਲਾਮੀ ਵਿੱਚ ਗਏ ਸਨ,

4ਇਸ ਲਈ ਮੈਂ ਤੁਹਾਨੂੰ ਪੂਰਬ ਦੇ ਲੋਕਾਂ ਨੂੰ ਇੱਕ ਮਲਕੀਅਤ ਵਜੋਂ ਦੇ ਰਿਹਾ ਹਾਂ। ਉਹ ਤੁਹਾਡੇ ਵਿੱਚ ਆਪਣੇ ਡੇਰੇ ਲਾਉਣਗੇ ਅਤੇ ਆਪਣੇ ਤੰਬੂ ਲਾਉਣਗੇ। ਉਹ ਤੁਹਾਡਾ ਫਲ ਖਾਣਗੇ ਅਤੇ ਤੁਹਾਡਾ ਦੁੱਧ ਪੀਣਗੇ।

5ਮੈਂ ਰਬਾਹ ਨੂੰ ਊਠਾਂ ਦੀ ਚਰਾਗਾਹ ਵਿੱਚ ਅਤੇ ਅੰਮੋਨ ਨੂੰ ਭੇਡਾਂ ਦੇ ਆਰਾਮ ਦੀ ਥਾਂ ਵਿੱਚ ਬਦਲ ਦਿਆਂਗਾ। ਤਦ ਤੁਸੀਂ ਜਾਣੋਗੇ ਕਿ ਮੈਂ ਯਾਹਵੇਹ ਹਾਂ।

6ਕਿਉਂ ਜੋ ਸਰਬਸ਼ਕਤੀਮਾਨ ਯਾਹਵੇਹ ਇਹ ਆਖਦਾ ਹੈ: ਇਸ ਲਈ ਕਿ ਤੁਸੀਂ ਤਾੜੀਆਂ ਵਜਾਈਆਂ ਅਤੇ ਆਪਣੇ ਪੈਰ ਧਰਤੀ ਤੇ ਮਾਰੇ ਅਤੇ ਇਸਰਾਏਲ ਦੀ ਭੂਮੀ ਲਈ ਜਾਨ ਨਾਲ ਸਾਰੀ ਨਿਆਦਰੀ ਕਰ ਕੇ ਅਨੰਦ ਹੋਏ,

7ਇਸ ਲਈ ਮੈਂ ਆਪਣਾ ਹੱਥ ਇਸਰਾਏਲ ਦੇ ਵਿਰੁੱਧ ਵਧਾਵਾਂਗਾ ਅਤੇ ਤੈਨੂੰ ਕੌਮਾਂ ਦੇ ਹੱਥਾਂ ਵਿੱਚ ਲੁੱਟਣ ਦੇ ਲਈ ਦੇ ਦੇਵਾਂਗਾ। ਮੈਂ ਤੈਨੂੰ ਕੌਮਾਂ ਵਿੱਚੋਂ ਮਿਟਾ ਦਿਆਂਗਾ ਅਤੇ ਦੇਸ਼ਾਂ ਵਿੱਚੋਂ ਤੈਨੂੰ ਖ਼ਤਮ ਕਰ ਦਿਆਂਗਾ। ਮੈਂ ਤੈਨੂੰ ਤਬਾਹ ਕਰ ਦਿਆਂਗਾ, ਅਤੇ ਤੁਸੀਂ ਜਾਣੋਗੇ ਕਿ ਮੈਂ ਯਾਹਵੇਹ ਹਾਂ।’ ”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.