ਹਿਜ਼ਕੀਏਲ 26

ਤਦ ਤੱਟ ਦੇ ਸਾਰੇ ਰਾਜਕੁਮਾਰ ਆਪਣੇ ਸਿੰਘਾਸਣ ਤੋਂ ਉਤਰ ਜਾਣਗੇ ਆਪਣੀਆਂ ਪੁਸ਼ਾਕਾਂ ਲਾਹ ਸੁੱਟਣਗੇ, ਕਸੀਦੇ ਦੇ ਕੱਪੜੇ ਲਾਹ ਸੁੱਟਣਗੇ, ਉਹ ਕੰਬਦੇ ਹੋਏ ਧਰਤੀ ਤੇ ਬੈਠਣਗੇ ਅਤੇ ਉਹ ਹਰ ਘੜੀ ਕੰਬਣਗੇ ਅਤੇ ਤੇਰੇ ਕਾਰਨ ਹੈਰਾਨ ਹੋਣਗੇ।

Ezekiel 26:16 (UKJV) Then all the princes of the sea shall come down from their thrones, and lay away their robes, and put off their broidered garments: they shall clothe themselves with trembling; they shall sit upon the ground, and shall tremble at every moment, and be astonished at you.

14ਮੈਂ ਤੁਹਾਨੂੰ ਇੱਕ ਨੰਗੀ ਚੱਟਾਨ ਬਣਾ ਦਿਆਂਗਾ, ਜਾਲ਼ਾਂ ਦੇ ਖਿਲਾਰਨ ਦਾ ਕਾਰਨ ਬਣੇਂਗਾ ਅਤੇ ਫੇਰ ਤੂੰ ਕਦੇ ਨਾ ਬਣਾਇਆ ਜਾਵੇਂਗਾ। ਤੁਹਾਨੂੰ ਕਦੇ ਵੀ ਦੁਬਾਰਾ ਨਹੀਂ ਬਣਾਇਆ ਜਾਵੇਗਾ, ਕਿਉਂ ਜੋ ਮੈਂ ਯਾਹਵੇਹ ਨੇ ਇਹ ਆਖਿਆ ਹੈ, ਸਰਬਸ਼ਕਤੀਮਾਨ ਯਾਹਵੇਹ ਦਾ ਵਾਕ ਹੈ।

15“ਸਰਬਸ਼ਕਤੀਮਾਨ ਯਾਹਵੇਹ, ਸੂਰ ਨੂੰ ਇਹ ਆਖਦਾ ਹੈ: ਕੀ ਤੇਰੇ ਡਿੱਗਣ ਦੀ ਆਵਾਜ਼ ਨਾਲ ਸਮੁੰਦਰੀ ਕੰਢੇ ਨਹੀਂ ਕੰਬਣਗੇ, ਜਦੋਂ ਤੇਰੇ ਵਿੱਚ ਜ਼ਖਮੀ ਹਾਹਾਕਾਰ ਅਤੇ ਕਤਲੇਆਮ ਹੋਵੇਗਾ?

16ਤਦ ਤੱਟ ਦੇ ਸਾਰੇ ਰਾਜਕੁਮਾਰ ਆਪਣੇ ਸਿੰਘਾਸਣ ਤੋਂ ਉਤਰ ਜਾਣਗੇ ਆਪਣੀਆਂ ਪੁਸ਼ਾਕਾਂ ਲਾਹ ਸੁੱਟਣਗੇ, ਕਸੀਦੇ ਦੇ ਕੱਪੜੇ ਲਾਹ ਸੁੱਟਣਗੇ, ਉਹ ਕੰਬਦੇ ਹੋਏ ਧਰਤੀ ਤੇ ਬੈਠਣਗੇ ਅਤੇ ਉਹ ਹਰ ਘੜੀ ਕੰਬਣਗੇ ਅਤੇ ਤੇਰੇ ਕਾਰਨ ਹੈਰਾਨ ਹੋਣਗੇ।

17ਤਦ ਉਹ ਤੁਹਾਡੇ ਲਈ ਇੱਕ ਵਿਰਲਾਪ ਕਰਨਗੇ ਅਤੇ ਤੁਹਾਨੂੰ ਕਹਿਣਗੇ: “ ‘ਤੂੰ ਕਿਵੇਂ ਤਬਾਹ ਹੋ ਗਿਆ ਹੈ, ਮਸ਼ਹੂਰ ਸ਼ਹਿਰ, ਸਮੁੰਦਰ ਦੇ ਲੋਕਾਂ ਦੁਆਰਾ! ਤੂੰ ਸਮੁੰਦਰਾਂ ਉੱਤੇ ਇੱਕ ਸ਼ਕਤੀ ਸੀ, ਤੂੰ ਅਤੇ ਤੇਰੇ ਨਾਗਰਿਕ; ਤੂੰ ਆਪਣੀ ਦਹਿਸ਼ਤ ਉੱਥੇ ਰਹਿਣ ਵਾਲੇ ਸਾਰੇ ਲੋਕਾਂ ਤੇ ਪਾ ਦਿੱਤੀ।

18ਹੁਣ ਟਾਪੂ ਭੂਮੀ ਤੇਰੇ ਡਿੱਗਣ ਦੇ ਦਿਨ ਕੰਬਣਗੇ; ਸਾਗਰ ਦੇ ਸਾਰੇ ਟਾਪੂ ਤੇਰੇ ਜਾਣ ਤੋਂ ਦੁੱਖੀ ਹੋਣਗੇ।’

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.