ਹਿਜ਼ਕੀਏਲ 26

ਮੈਂ ਤੁਹਾਨੂੰ ਇੱਕ ਨੰਗੀ ਚੱਟਾਨ ਬਣਾ ਦਿਆਂਗਾ, ਜਾਲ਼ਾਂ ਦੇ ਖਿਲਾਰਨ ਦਾ ਕਾਰਨ ਬਣੇਂਗਾ ਅਤੇ ਫੇਰ ਤੂੰ ਕਦੇ ਨਾ ਬਣਾਇਆ ਜਾਵੇਂਗਾ। ਤੁਹਾਨੂੰ ਕਦੇ ਵੀ ਦੁਬਾਰਾ ਨਹੀਂ ਬਣਾਇਆ ਜਾਵੇਗਾ, ਕਿਉਂ ਜੋ ਮੈਂ ਯਾਹਵੇਹ ਨੇ ਇਹ ਆਖਿਆ ਹੈ, ਸਰਬਸ਼ਕਤੀਮਾਨ ਯਾਹਵੇਹ ਦਾ ਵਾਕ ਹੈ।

Ezekiel 26:14 (UKJV) And I will make you like the top of a rock: you shall be a place to spread nets upon; you shall be built no more: for I the LORD have spoken it, says the Lord GOD.

12ਉਹ ਤੇਰੀ ਦੌਲਤ ਲੁੱਟ ਲੈਣਗੇ ਅਤੇ ਤੇਰਾ ਮਾਲ ਲੁੱਟ ਲੈਣਗੇ; ਉਹ ਤੁਹਾਡੀਆਂ ਕੰਧਾਂ ਨੂੰ ਢਾਹ ਦੇਣਗੇ ਅਤੇ ਤੁਹਾਡੇ ਚੰਗੇ ਘਰਾਂ ਨੂੰ ਢਾਹ ਦੇਣਗੇ ਅਤੇ ਤੁਹਾਡੇ ਪੱਥਰ, ਲੱਕੜ ਅਤੇ ਮਲਬਾ ਸਮੁੰਦਰ ਵਿੱਚ ਸੁੱਟ ਦੇਣਗੇ।

13ਮੈਂ ਤੁਹਾਡੇ ਗਾਉਣ ਦੀ ਆਵਾਜ਼ ਨੂੰ ਬੰਦ ਕਰ ਦਿਆਂਗਾ ਅਤੇ ਤੁਹਾਡੀਆਂ ਬਰਬਤਾਂ ਦੀ ਆਵਾਜ਼ ਫੇਰ ਸੁਣੀ ਨਾ ਜਾਵੇਗੀ।

14ਮੈਂ ਤੁਹਾਨੂੰ ਇੱਕ ਨੰਗੀ ਚੱਟਾਨ ਬਣਾ ਦਿਆਂਗਾ, ਜਾਲ਼ਾਂ ਦੇ ਖਿਲਾਰਨ ਦਾ ਕਾਰਨ ਬਣੇਂਗਾ ਅਤੇ ਫੇਰ ਤੂੰ ਕਦੇ ਨਾ ਬਣਾਇਆ ਜਾਵੇਂਗਾ। ਤੁਹਾਨੂੰ ਕਦੇ ਵੀ ਦੁਬਾਰਾ ਨਹੀਂ ਬਣਾਇਆ ਜਾਵੇਗਾ, ਕਿਉਂ ਜੋ ਮੈਂ ਯਾਹਵੇਹ ਨੇ ਇਹ ਆਖਿਆ ਹੈ, ਸਰਬਸ਼ਕਤੀਮਾਨ ਯਾਹਵੇਹ ਦਾ ਵਾਕ ਹੈ।

15“ਸਰਬਸ਼ਕਤੀਮਾਨ ਯਾਹਵੇਹ, ਸੂਰ ਨੂੰ ਇਹ ਆਖਦਾ ਹੈ: ਕੀ ਤੇਰੇ ਡਿੱਗਣ ਦੀ ਆਵਾਜ਼ ਨਾਲ ਸਮੁੰਦਰੀ ਕੰਢੇ ਨਹੀਂ ਕੰਬਣਗੇ, ਜਦੋਂ ਤੇਰੇ ਵਿੱਚ ਜ਼ਖਮੀ ਹਾਹਾਕਾਰ ਅਤੇ ਕਤਲੇਆਮ ਹੋਵੇਗਾ?

16ਤਦ ਤੱਟ ਦੇ ਸਾਰੇ ਰਾਜਕੁਮਾਰ ਆਪਣੇ ਸਿੰਘਾਸਣ ਤੋਂ ਉਤਰ ਜਾਣਗੇ ਆਪਣੀਆਂ ਪੁਸ਼ਾਕਾਂ ਲਾਹ ਸੁੱਟਣਗੇ, ਕਸੀਦੇ ਦੇ ਕੱਪੜੇ ਲਾਹ ਸੁੱਟਣਗੇ, ਉਹ ਕੰਬਦੇ ਹੋਏ ਧਰਤੀ ਤੇ ਬੈਠਣਗੇ ਅਤੇ ਉਹ ਹਰ ਘੜੀ ਕੰਬਣਗੇ ਅਤੇ ਤੇਰੇ ਕਾਰਨ ਹੈਰਾਨ ਹੋਣਗੇ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.