15“ਸਰਬਸ਼ਕਤੀਮਾਨ ਯਾਹਵੇਹ, ਸੂਰ ਨੂੰ ਇਹ ਆਖਦਾ ਹੈ: ਕੀ ਤੇਰੇ ਡਿੱਗਣ ਦੀ ਆਵਾਜ਼ ਨਾਲ ਸਮੁੰਦਰੀ ਕੰਢੇ ਨਹੀਂ ਕੰਬਣਗੇ, ਜਦੋਂ ਤੇਰੇ ਵਿੱਚ ਜ਼ਖਮੀ ਹਾਹਾਕਾਰ ਅਤੇ ਕਤਲੇਆਮ ਹੋਵੇਗਾ?
16ਤਦ ਤੱਟ ਦੇ ਸਾਰੇ ਰਾਜਕੁਮਾਰ ਆਪਣੇ ਸਿੰਘਾਸਣ ਤੋਂ ਉਤਰ ਜਾਣਗੇ ਆਪਣੀਆਂ ਪੁਸ਼ਾਕਾਂ ਲਾਹ ਸੁੱਟਣਗੇ, ਕਸੀਦੇ ਦੇ ਕੱਪੜੇ ਲਾਹ ਸੁੱਟਣਗੇ, ਉਹ ਕੰਬਦੇ ਹੋਏ ਧਰਤੀ ਤੇ ਬੈਠਣਗੇ ਅਤੇ ਉਹ ਹਰ ਘੜੀ ਕੰਬਣਗੇ ਅਤੇ ਤੇਰੇ ਕਾਰਨ ਹੈਰਾਨ ਹੋਣਗੇ।
17ਤਦ ਉਹ ਤੁਹਾਡੇ ਲਈ ਇੱਕ ਵਿਰਲਾਪ ਕਰਨਗੇ ਅਤੇ ਤੁਹਾਨੂੰ ਕਹਿਣਗੇ: “ ‘ਤੂੰ ਕਿਵੇਂ ਤਬਾਹ ਹੋ ਗਿਆ ਹੈ, ਮਸ਼ਹੂਰ ਸ਼ਹਿਰ, ਸਮੁੰਦਰ ਦੇ ਲੋਕਾਂ ਦੁਆਰਾ! ਤੂੰ ਸਮੁੰਦਰਾਂ ਉੱਤੇ ਇੱਕ ਸ਼ਕਤੀ ਸੀ, ਤੂੰ ਅਤੇ ਤੇਰੇ ਨਾਗਰਿਕ; ਤੂੰ ਆਪਣੀ ਦਹਿਸ਼ਤ ਉੱਥੇ ਰਹਿਣ ਵਾਲੇ ਸਾਰੇ ਲੋਕਾਂ ਤੇ ਪਾ ਦਿੱਤੀ।
18ਹੁਣ ਟਾਪੂ ਭੂਮੀ ਤੇਰੇ ਡਿੱਗਣ ਦੇ ਦਿਨ ਕੰਬਣਗੇ; ਸਾਗਰ ਦੇ ਸਾਰੇ ਟਾਪੂ ਤੇਰੇ ਜਾਣ ਤੋਂ ਦੁੱਖੀ ਹੋਣਗੇ।’
19“ਸਰਬਸ਼ਕਤੀਮਾਨ ਯਾਹਵੇਹ ਇਹ ਆਖਦਾ ਹੈ: ਜਦੋਂ ਮੈਂ ਤੈਨੂੰ ਇੱਕ ਵਿਰਾਨ ਸ਼ਹਿਰ ਬਣਾਵਾਂਗਾ, ਜਿਸ ਸ਼ਹਿਰਾਂ ਵਿੱਚ ਹੁਣ ਕੋਈ ਨਹੀਂ ਵੱਸਦਾ, ਅਤੇ ਜਦੋਂ ਮੈਂ ਤੇਰੇ ਉੱਤੇ ਸਮੁੰਦਰ ਦੀ ਡੂੰਘਾਈ ਲਿਆਵਾਂਗਾ ਅਤੇ ਉਸ ਦੇ ਵਿਸ਼ਾਲ ਪਾਣੀ ਤੈਨੂੰ ਢੱਕ ਲੈਣਗੇ,