26ਤੇਰੇ ਮਲਾਹ ਤੈਨੂੰ ਡੂੰਘੇ ਸਮੁੰਦਰਾਂ ਵਿੱਚ ਲੈ ਜਾਂਦੇ ਹਨ। ਪਰ ਪੂਰਬੀ ਹਵਾ ਤੈਨੂੰ ਟੁਕੜਿਆਂ ਵਿੱਚ ਸਮੁੰਦਰ ਦੇ ਵਿੱਚਕਾਰ ਤੋੜ ਦੇਵੇਗੀ।
27ਤੇਰਾ ਧਨ, ਤੇਰੀਆਂ ਵਪਾਰਕ-ਜਿਨਸਾਂ ਅਤੇ ਤੇਰੇ ਵਪਾਰ, ਤੇਰੇ ਮਲਾਹ ਅਤੇ ਤੇਰੇ ਆਗੂ, ਤੇਰੇ ਮੋਰੀਆਂ ਬੰਦ ਕਰਨ ਵਾਲੇ ਅਤੇ ਤੇਰੇ ਕੰਮਕਾਜ ਦੇ ਵਪਾਰੀ, ਤੇਰੇ ਸਾਰੇ ਯੋਧੇ ਜੋ ਤੇਰੇ ਵਿੱਚ ਹਨ ਅਤੇ ਉਸ ਸਾਰੀ ਸਭਾ ਸਣੇ ਜੋ ਤੇਰੇ ਵਿੱਚ ਹੈ, ਤੇਰੀ ਤਬਾਹੀ ਦੇ ਦਿਨ ਸਾਗਰ ਦੇ ਵਿਚਕਾਰ ਡਿੱਗਣਗੇ।
28ਕੰਢੇ ਕੰਬਣਗੇ ਜਦੋਂ ਤੇਰੇ ਮਲਾਹ ਚੀਕਣਗੇ।
29ਸਾਰੇ ਜਿਹੜੇ ਮੌਰਾਂ ਨੂੰ ਸੰਭਾਲਦੇ ਹਨ ਮਲਾਹ ਅਤੇ ਸਾਗਰ ਦੇ ਸਾਰੇ ਆਗੂ ਆਪਣੇ ਜਹਾਜ਼ਾਂ ਤੋਂ ਉਤਰ ਆਉਣਗੇ, ਉਹ ਧਰਤੀ ਤੇ ਖਲੋਣਗੇ।
30ਉਹ ਆਪਣੀ ਆਵਾਜ਼ ਬੁਲੰਦ ਕਰਨਗੇ ਅਤੇ ਤੇਰੇ ਲਈ ਦੁਹਾਈ ਦੇਣਗੇ; ਉਹ ਆਪਣੇ ਸਿਰਾਂ ਉੱਤੇ ਮਿੱਟੀ ਛਿੜਕਣਗੇ ਅਤੇ ਸੁਆਹ ਵਿੱਚ ਰੋਲਣਗੇ।