ਹਿਜ਼ਕੀਏਲ 27

ਉਹ ਆਪਣੀ ਆਵਾਜ਼ ਬੁਲੰਦ ਕਰਨਗੇ ਅਤੇ ਤੇਰੇ ਲਈ ਦੁਹਾਈ ਦੇਣਗੇ; ਉਹ ਆਪਣੇ ਸਿਰਾਂ ਉੱਤੇ ਮਿੱਟੀ ਛਿੜਕਣਗੇ ਅਤੇ ਸੁਆਹ ਵਿੱਚ ਰੋਲਣਗੇ।

Ezekiel 27:30 (UKJV) And shall cause their voice to be heard against you, and shall cry bitterly, and shall cast up dust upon their heads, they shall wallow themselves in the ashes:

28ਕੰਢੇ ਕੰਬਣਗੇ ਜਦੋਂ ਤੇਰੇ ਮਲਾਹ ਚੀਕਣਗੇ।

29ਸਾਰੇ ਜਿਹੜੇ ਮੌਰਾਂ ਨੂੰ ਸੰਭਾਲਦੇ ਹਨ ਮਲਾਹ ਅਤੇ ਸਾਗਰ ਦੇ ਸਾਰੇ ਆਗੂ ਆਪਣੇ ਜਹਾਜ਼ਾਂ ਤੋਂ ਉਤਰ ਆਉਣਗੇ, ਉਹ ਧਰਤੀ ਤੇ ਖਲੋਣਗੇ।

30ਉਹ ਆਪਣੀ ਆਵਾਜ਼ ਬੁਲੰਦ ਕਰਨਗੇ ਅਤੇ ਤੇਰੇ ਲਈ ਦੁਹਾਈ ਦੇਣਗੇ; ਉਹ ਆਪਣੇ ਸਿਰਾਂ ਉੱਤੇ ਮਿੱਟੀ ਛਿੜਕਣਗੇ ਅਤੇ ਸੁਆਹ ਵਿੱਚ ਰੋਲਣਗੇ।

31ਉਹ ਤੇਰੇ ਕਾਰਨ ਆਪਣੇ ਸਿਰ ਮੁਨਾਉਣਗੇ ਅਤੇ ਤੱਪੜ ਪਾਉਣਗੇ। ਉਹ ਤੇਰੇ ਲਈ ਦਿਲ ਦੇ ਦੁੱਖ ਅਤੇ ਕੌੜੇ ਸੋਗ ਨਾਲ ਰੋਣਗੇ।

32ਜਦੋਂ ਉਹ ਤੇਰੇ ਲਈ ਵਿਰਲਾਪ ਕਰਦੇ ਅਤੇ ਸੋਗ ਕਰਦੇ ਹਨ, ਉਹ ਤੇਰੇ ਲਈ ਵਿਰਲਾਪ ਕਰਨਗੇ: “ਕੌਣ ਜੋ ਸੂਰ ਵਾਂਗ ਚੁੱਪ ਰਿਹਾ, ਸਮੁੰਦਰ ਨਾਲ ਘਿਰਿਆ ਹੋਇਆ?”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.