ਹਿਜ਼ਕੀਏਲ 27

ਜਦੋਂ ਤੇਰਾ ਮਾਲ ਸਮੁੰਦਰਾਂ ਦੇ ਰਾਹੀ ਜਾਂਦਾ ਸੀ, ਤਾਂ ਤੂੰ ਬਹੁਤ ਸਾਰੀਆਂ ਕੌਮਾਂ ਨੂੰ ਸੰਤੁਸ਼ਟ ਕੀਤਾ; ਆਪਣੀ ਵੱਡੀ ਦੌਲਤ ਅਤੇ ਆਪਣੇ ਮਾਲ ਨਾਲ ਤੂੰ ਧਰਤੀ ਦੇ ਰਾਜਿਆਂ ਨੂੰ ਅਮੀਰ ਬਣਾਇਆ ਹੈ।

Ezekiel 27:33 (UKJV) When your wares went forth out of the seas, you filled many people; you did enrich the kings of the earth with the multitude of your riches and of your merchandise.

31ਉਹ ਤੇਰੇ ਕਾਰਨ ਆਪਣੇ ਸਿਰ ਮੁਨਾਉਣਗੇ ਅਤੇ ਤੱਪੜ ਪਾਉਣਗੇ। ਉਹ ਤੇਰੇ ਲਈ ਦਿਲ ਦੇ ਦੁੱਖ ਅਤੇ ਕੌੜੇ ਸੋਗ ਨਾਲ ਰੋਣਗੇ।

32ਜਦੋਂ ਉਹ ਤੇਰੇ ਲਈ ਵਿਰਲਾਪ ਕਰਦੇ ਅਤੇ ਸੋਗ ਕਰਦੇ ਹਨ, ਉਹ ਤੇਰੇ ਲਈ ਵਿਰਲਾਪ ਕਰਨਗੇ: “ਕੌਣ ਜੋ ਸੂਰ ਵਾਂਗ ਚੁੱਪ ਰਿਹਾ, ਸਮੁੰਦਰ ਨਾਲ ਘਿਰਿਆ ਹੋਇਆ?”

33ਜਦੋਂ ਤੇਰਾ ਮਾਲ ਸਮੁੰਦਰਾਂ ਦੇ ਰਾਹੀ ਜਾਂਦਾ ਸੀ, ਤਾਂ ਤੂੰ ਬਹੁਤ ਸਾਰੀਆਂ ਕੌਮਾਂ ਨੂੰ ਸੰਤੁਸ਼ਟ ਕੀਤਾ; ਆਪਣੀ ਵੱਡੀ ਦੌਲਤ ਅਤੇ ਆਪਣੇ ਮਾਲ ਨਾਲ ਤੂੰ ਧਰਤੀ ਦੇ ਰਾਜਿਆਂ ਨੂੰ ਅਮੀਰ ਬਣਾਇਆ ਹੈ।

34ਹੁਣ ਤੁਸੀਂ ਪਾਣੀਆਂ ਦੀ ਡੂੰਘਾਈ ਵਿੱਚ ਸਮੁੰਦਰ ਦੁਆਰਾ ਚਕਨਾਚੂਰ ਹੋ ਗਏ ਹੋ; ਤੇਰੀਆਂ ਵਪਾਰਕ ਜਿਨਸਾਂ ਅਤੇ ਤੇਰੇ ਸਾਰੇ ਮਲਾਹ ਤੇਰੇ ਨਾਲ ਡੁੱਬ ਗਏ ਹਨ।

35ਸਮੁੰਦਰੀ ਤੱਟਾਂ ਵਿੱਚ ਰਹਿਣ ਵਾਲੇ ਸਾਰੇ ਲੋਕ ਤੇਰੇ ਤੋਂ ਡਰੇ ਹੋਏ ਹਨ; ਉਹਨਾਂ ਦੇ ਰਾਜੇ ਡਰ ਨਾਲ ਕੰਬਦੇ ਹਨ ਅਤੇ ਉਹਨਾਂ ਦੇ ਮੂੰਹ ਡਰ ਨਾਲ ਵਿਗੜ ਜਾਂਦੇ ਹਨ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.