ਹਿਜ਼ਕੀਏਲ 27

ਸਮੁੰਦਰੀ ਤੱਟਾਂ ਵਿੱਚ ਰਹਿਣ ਵਾਲੇ ਸਾਰੇ ਲੋਕ ਤੇਰੇ ਤੋਂ ਡਰੇ ਹੋਏ ਹਨ; ਉਹਨਾਂ ਦੇ ਰਾਜੇ ਡਰ ਨਾਲ ਕੰਬਦੇ ਹਨ ਅਤੇ ਉਹਨਾਂ ਦੇ ਮੂੰਹ ਡਰ ਨਾਲ ਵਿਗੜ ਜਾਂਦੇ ਹਨ।

Ezekiel 27:35 (UKJV) All the inhabitants of the isles shall be astonished at you, and their kings shall be sore afraid, they shall be troubled in their countenance.

33ਜਦੋਂ ਤੇਰਾ ਮਾਲ ਸਮੁੰਦਰਾਂ ਦੇ ਰਾਹੀ ਜਾਂਦਾ ਸੀ, ਤਾਂ ਤੂੰ ਬਹੁਤ ਸਾਰੀਆਂ ਕੌਮਾਂ ਨੂੰ ਸੰਤੁਸ਼ਟ ਕੀਤਾ; ਆਪਣੀ ਵੱਡੀ ਦੌਲਤ ਅਤੇ ਆਪਣੇ ਮਾਲ ਨਾਲ ਤੂੰ ਧਰਤੀ ਦੇ ਰਾਜਿਆਂ ਨੂੰ ਅਮੀਰ ਬਣਾਇਆ ਹੈ।

34ਹੁਣ ਤੁਸੀਂ ਪਾਣੀਆਂ ਦੀ ਡੂੰਘਾਈ ਵਿੱਚ ਸਮੁੰਦਰ ਦੁਆਰਾ ਚਕਨਾਚੂਰ ਹੋ ਗਏ ਹੋ; ਤੇਰੀਆਂ ਵਪਾਰਕ ਜਿਨਸਾਂ ਅਤੇ ਤੇਰੇ ਸਾਰੇ ਮਲਾਹ ਤੇਰੇ ਨਾਲ ਡੁੱਬ ਗਏ ਹਨ।

35ਸਮੁੰਦਰੀ ਤੱਟਾਂ ਵਿੱਚ ਰਹਿਣ ਵਾਲੇ ਸਾਰੇ ਲੋਕ ਤੇਰੇ ਤੋਂ ਡਰੇ ਹੋਏ ਹਨ; ਉਹਨਾਂ ਦੇ ਰਾਜੇ ਡਰ ਨਾਲ ਕੰਬਦੇ ਹਨ ਅਤੇ ਉਹਨਾਂ ਦੇ ਮੂੰਹ ਡਰ ਨਾਲ ਵਿਗੜ ਜਾਂਦੇ ਹਨ।

36ਕੌਮਾਂ ਦੇ ਵਪਾਰੀ ਤੇਰਾ ਮਜ਼ਾਕ ਉਡਾਉਂਦੇ ਹਨ। ਤੁਹਾਡਾ ਭਿਆਨਕ ਅੰਤ ਹੋ ਗਿਆ ਹੈ ਅਤੇ ਹੁਣ ਨਹੀਂ ਰਹੇਗਾ।’ ”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.