ਹਿਜ਼ਕੀਏਲ 29

ਦਸਵੇਂ ਸਾਲ ਦੇ ਦਸਵੇਂ ਮਹੀਨੇ ਦੇ ਬਾਰ੍ਹਵੇਂ ਦਿਨ, ਯਾਹਵੇਹ ਦਾ ਬਚਨ ਮੇਰੇ ਕੋਲ ਆਇਆ:

Ezekiel 29:1 (UKJV) In the tenth year, in the tenth month, in the twelfth day of the month, the word of the LORD came unto me, saying,

1ਦਸਵੇਂ ਸਾਲ ਦੇ ਦਸਵੇਂ ਮਹੀਨੇ ਦੇ ਬਾਰ੍ਹਵੇਂ ਦਿਨ, ਯਾਹਵੇਹ ਦਾ ਬਚਨ ਮੇਰੇ ਕੋਲ ਆਇਆ:

2“ਹੇ ਮਨੁੱਖ ਦੇ ਪੁੱਤਰ, ਮਿਸਰ ਦੇ ਰਾਜੇ ਫ਼ਿਰਾਊਨ ਦੇ ਵਿਰੁੱਧ ਆਪਣਾ ਮੂੰਹ ਕਰ ਅਤੇ ਉਸਦੇ ਅਤੇ ਸਾਰੇ ਮਿਸਰ ਵਿਰੁੱਧ ਅਗੰਮਵਾਕ ਕਰ।

3ਉਸ ਨਾਲ ਗੱਲ ਕਰ ਅਤੇ ਆਖ: ‘ਸਰਬਸ਼ਕਤੀਮਾਨ ਯਾਹਵੇਹ ਇਹ ਆਖਦਾ ਹੈ: “ ‘ਮਿਸਰ ਦੇ ਰਾਜੇ ਫ਼ਿਰਾਊਨ, ਮੈਂ ਤੇਰੇ ਵਿਰੁੱਧ ਹਾਂ, ਤੂੰ ਆਪਣੀਆਂ ਨਦੀਆਂ ਵਿੱਚ ਪਿਆ ਹੋਇਆ ਮਹਾਨ ਜੰਤੂ ਹੈ। ਤੂੰ ਕਹਿੰਦਾ ਹੈ, “ਨੀਲ ਨਦੀ ਮੇਰੀ ਹੈ; ਮੈਂ ਇਸਨੂੰ ਆਪਣੇ ਲਈ ਬਣਾਇਆ ਹੈ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.