ਹਿਜ਼ਕੀਏਲ 29

ਉਸ ਨਾਲ ਗੱਲ ਕਰ ਅਤੇ ਆਖ: ‘ਸਰਬਸ਼ਕਤੀਮਾਨ ਯਾਹਵੇਹ ਇਹ ਆਖਦਾ ਹੈ: “ ‘ਮਿਸਰ ਦੇ ਰਾਜੇ ਫ਼ਿਰਾਊਨ, ਮੈਂ ਤੇਰੇ ਵਿਰੁੱਧ ਹਾਂ, ਤੂੰ ਆਪਣੀਆਂ ਨਦੀਆਂ ਵਿੱਚ ਪਿਆ ਹੋਇਆ ਮਹਾਨ ਜੰਤੂ ਹੈ। ਤੂੰ ਕਹਿੰਦਾ ਹੈ, “ਨੀਲ ਨਦੀ ਮੇਰੀ ਹੈ; ਮੈਂ ਇਸਨੂੰ ਆਪਣੇ ਲਈ ਬਣਾਇਆ ਹੈ।”

Ezekiel 29:3 (UKJV) Speak, and say, Thus says the Lord GOD; Behold, I am against you, Pharaoh king of Egypt, the great dragon that lies in the midst of his rivers, which has said, My river is mine own, and I have made it for myself.

1ਦਸਵੇਂ ਸਾਲ ਦੇ ਦਸਵੇਂ ਮਹੀਨੇ ਦੇ ਬਾਰ੍ਹਵੇਂ ਦਿਨ, ਯਾਹਵੇਹ ਦਾ ਬਚਨ ਮੇਰੇ ਕੋਲ ਆਇਆ:

2“ਹੇ ਮਨੁੱਖ ਦੇ ਪੁੱਤਰ, ਮਿਸਰ ਦੇ ਰਾਜੇ ਫ਼ਿਰਾਊਨ ਦੇ ਵਿਰੁੱਧ ਆਪਣਾ ਮੂੰਹ ਕਰ ਅਤੇ ਉਸਦੇ ਅਤੇ ਸਾਰੇ ਮਿਸਰ ਵਿਰੁੱਧ ਅਗੰਮਵਾਕ ਕਰ।

3ਉਸ ਨਾਲ ਗੱਲ ਕਰ ਅਤੇ ਆਖ: ‘ਸਰਬਸ਼ਕਤੀਮਾਨ ਯਾਹਵੇਹ ਇਹ ਆਖਦਾ ਹੈ: “ ‘ਮਿਸਰ ਦੇ ਰਾਜੇ ਫ਼ਿਰਾਊਨ, ਮੈਂ ਤੇਰੇ ਵਿਰੁੱਧ ਹਾਂ, ਤੂੰ ਆਪਣੀਆਂ ਨਦੀਆਂ ਵਿੱਚ ਪਿਆ ਹੋਇਆ ਮਹਾਨ ਜੰਤੂ ਹੈ। ਤੂੰ ਕਹਿੰਦਾ ਹੈ, “ਨੀਲ ਨਦੀ ਮੇਰੀ ਹੈ; ਮੈਂ ਇਸਨੂੰ ਆਪਣੇ ਲਈ ਬਣਾਇਆ ਹੈ।”

4ਪਰ ਮੈਂ ਤੇਰੇ ਜਬਾੜਿਆਂ ਵਿੱਚ ਕੁੰਡੀਆਂ ਪਾਵਾਂਗਾ ਅਤੇ ਤੇਰਿਆਂ ਦਰਿਆਵਾਂ ਦੀਆਂ ਮੱਛੀਆਂ ਤੇਰੀ ਖੱਲ ਤੇ ਚਿੰਬੇੜ ਦਿਆਂਗਾ, ਮੈਂ ਤੈਨੂੰ ਤੇਰੀਆਂ ਨਦੀਆਂ ਵਿੱਚੋਂ ਬਾਹਰ ਕੱਢ ਲਿਆਵਾਂਗਾ, ਅਤੇ ਤੇਰੀਆਂ ਸਾਰੀਆਂ ਮੱਛੀਆਂ ਨੂੰ ਵੀ।

5ਮੈਂ ਤੈਨੂੰ ਉਜਾੜ ਵਿੱਚ ਛੱਡ ਦਿਆਂਗਾ, ਤੈਨੂੰ ਅਤੇ ਤੇਰੀ ਨਦੀਆਂ ਦੀਆਂ ਸਾਰੀਆਂ ਮੱਛੀਆਂ ਨੂੰ। ਤੂੰ ਖੁੱਲ੍ਹੇ ਮੈਦਾਨ ਵਿੱਚ ਡਿੱਗ ਜਾਏਗਾ ਅਤੇ ਨਾ ਇਕੱਠਾ ਕੀਤਾ ਜਾਵੇਗਾ ਅਤੇ ਨਾ ਹੀ ਚੁੱਕਿਆ ਜਾਵੇਗਾ। ਮੈਂ ਤੁਹਾਨੂੰ ਧਰਤੀ ਦੇ ਦਰਿੰਦਿਆਂ ਅਤੇ ਅਕਾਸ਼ ਦੇ ਪੰਛੀਆਂ ਨੂੰ ਭੋਜਨ ਵਜੋਂ ਦਿਆਂਗਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.