6ਅਕਾਸ਼ ਦੇ ਸਾਰੇ ਪੰਛੀਆਂ ਨੇ ਉਹ ਦੀਆਂ ਟਾਹਣੀਆਂ ਵਿੱਚ ਆਲ੍ਹਣਾ ਪਾਇਆ, ਜੰਗਲੀ ਜਾਨਵਰਾਂ ਨੇ ਉਹ ਦੀਆਂ ਟਹਿਣੀਆਂ ਹੇਠ ਜਨਮ ਦਿੱਤਾ। ਸਾਰੀਆਂ ਮਹਾਨ ਕੌਮਾਂ ਇਸ ਦੀ ਛਾਂ ਵਿੱਚ ਰਹਿੰਦੀਆਂ ਸਨ।
7ਇਹ ਸੁੰਦਰਤਾ ਵਿੱਚ ਸ਼ਾਨਦਾਰ ਸੀ, ਇਸ ਦੀਆਂ ਫੈਲੀਆਂ ਟਾਹਣੀਆਂ ਨਾਲ, ਇਸ ਦੀਆਂ ਜੜ੍ਹਾਂ ਬਹੁਤ ਸਾਰੇ ਪਾਣੀਆਂ ਵਿੱਚ ਡਿੱਗ ਗਈਆਂ ਸਨ।
8ਪਰਮੇਸ਼ਵਰ ਦੇ ਬਾਗ਼ ਦੇ ਦਿਆਰ ਉਸ ਦਾ ਮੁਕਾਬਲਾ ਨਹੀਂ ਕਰ ਸਕਦੇ ਸਨ, ਨਾ ਸਰੂ ਦੀਆਂ ਟਾਹਣੀਆਂ ਇਸ ਦੇ ਬਰਾਬਰ ਹੋ ਸਕਦੇ ਸਨ, ਨਾ ਹੀ ਸਫੇਦੇ ਦੇ ਰੁੱਖ ਇਸ ਦੀਆਂ ਟਾਹਣੀਆਂ ਨਾਲ ਤੁਲਨਾ ਕਰ ਸਕਦੇ ਸਨ ਪਰਮੇਸ਼ਵਰ ਦੇ ਬਾਗ਼ ਵਿੱਚੋਂ ਵੀ ਕੋਈ ਰੁੱਖ ਨਹੀਂ ਹੈ ਜੋ ਇਸਦੀ ਸੁੰਦਰਤਾ ਨਾਲ ਮੇਲ ਖਾਂਦਾ ਹੈ।
9ਮੈਂ ਇਸਨੂੰ ਬਹੁਤ ਸਾਰੀਆਂ ਟਹਿਣੀਆਂ ਨਾਲ ਸੁੰਦਰ ਬਣਾਇਆ, ਇੱਥੋਂ ਤੱਕ ਕਿ ਅਦਨ ਦੇ ਬਾਗ਼ ਦੇ ਸਾਰੇ ਰੁੱਖ ਜੋ ਪਰਮੇਸ਼ਵਰ ਦੇ ਬਾਗ਼ ਵਿੱਚ ਸਨ, ਉਸ ਨਾਲ ਈਰਖਾ ਰੱਖਦੇ ਸਨ।
10“ ‘ਇਸ ਲਈ ਸਰਬਸ਼ਕਤੀਮਾਨ ਯਾਹਵੇਹ ਇਹ ਆਖਦਾ ਹੈ: ਕਿਉਂਕਿ ਵੱਡਾ ਦਿਆਰ ਸੰਘਣੇ ਪੱਤਿਆਂ ਉੱਤੇ ਉੱਚਾ ਸੀ, ਅਤੇ ਇਸ ਲਈ ਕਿ ਉਹ ਆਪਣੀ ਉਚਾਈ ਦਾ ਹੰਕਾਰ ਕਰਦਾ ਸੀ,