ਹਿਜ਼ਕੀਏਲ 31

ਮੈਂ ਇਸਨੂੰ ਬਹੁਤ ਸਾਰੀਆਂ ਟਹਿਣੀਆਂ ਨਾਲ ਸੁੰਦਰ ਬਣਾਇਆ, ਇੱਥੋਂ ਤੱਕ ਕਿ ਅਦਨ ਦੇ ਬਾਗ਼ ਦੇ ਸਾਰੇ ਰੁੱਖ ਜੋ ਪਰਮੇਸ਼ਵਰ ਦੇ ਬਾਗ਼ ਵਿੱਚ ਸਨ, ਉਸ ਨਾਲ ਈਰਖਾ ਰੱਖਦੇ ਸਨ।

Ezekiel 31:9 (UKJV) I have made him fair by the multitude of his branches: so that all the trees of Eden, that were in the garden of God, envied him.

7ਇਹ ਸੁੰਦਰਤਾ ਵਿੱਚ ਸ਼ਾਨਦਾਰ ਸੀ, ਇਸ ਦੀਆਂ ਫੈਲੀਆਂ ਟਾਹਣੀਆਂ ਨਾਲ, ਇਸ ਦੀਆਂ ਜੜ੍ਹਾਂ ਬਹੁਤ ਸਾਰੇ ਪਾਣੀਆਂ ਵਿੱਚ ਡਿੱਗ ਗਈਆਂ ਸਨ।

8ਪਰਮੇਸ਼ਵਰ ਦੇ ਬਾਗ਼ ਦੇ ਦਿਆਰ ਉਸ ਦਾ ਮੁਕਾਬਲਾ ਨਹੀਂ ਕਰ ਸਕਦੇ ਸਨ, ਨਾ ਸਰੂ ਦੀਆਂ ਟਾਹਣੀਆਂ ਇਸ ਦੇ ਬਰਾਬਰ ਹੋ ਸਕਦੇ ਸਨ, ਨਾ ਹੀ ਸਫੇਦੇ ਦੇ ਰੁੱਖ ਇਸ ਦੀਆਂ ਟਾਹਣੀਆਂ ਨਾਲ ਤੁਲਨਾ ਕਰ ਸਕਦੇ ਸਨ ਪਰਮੇਸ਼ਵਰ ਦੇ ਬਾਗ਼ ਵਿੱਚੋਂ ਵੀ ਕੋਈ ਰੁੱਖ ਨਹੀਂ ਹੈ ਜੋ ਇਸਦੀ ਸੁੰਦਰਤਾ ਨਾਲ ਮੇਲ ਖਾਂਦਾ ਹੈ।

9ਮੈਂ ਇਸਨੂੰ ਬਹੁਤ ਸਾਰੀਆਂ ਟਹਿਣੀਆਂ ਨਾਲ ਸੁੰਦਰ ਬਣਾਇਆ, ਇੱਥੋਂ ਤੱਕ ਕਿ ਅਦਨ ਦੇ ਬਾਗ਼ ਦੇ ਸਾਰੇ ਰੁੱਖ ਜੋ ਪਰਮੇਸ਼ਵਰ ਦੇ ਬਾਗ਼ ਵਿੱਚ ਸਨ, ਉਸ ਨਾਲ ਈਰਖਾ ਰੱਖਦੇ ਸਨ।

10“ ‘ਇਸ ਲਈ ਸਰਬਸ਼ਕਤੀਮਾਨ ਯਾਹਵੇਹ ਇਹ ਆਖਦਾ ਹੈ: ਕਿਉਂਕਿ ਵੱਡਾ ਦਿਆਰ ਸੰਘਣੇ ਪੱਤਿਆਂ ਉੱਤੇ ਉੱਚਾ ਸੀ, ਅਤੇ ਇਸ ਲਈ ਕਿ ਉਹ ਆਪਣੀ ਉਚਾਈ ਦਾ ਹੰਕਾਰ ਕਰਦਾ ਸੀ,

11ਮੈਂ ਇਸਨੂੰ ਕੌਮਾਂ ਦੇ ਹਾਕਮ ਦੇ ਹੱਥ ਵਿੱਚ ਦੇ ਦਿੱਤਾ, ਉਸ ਲਈ ਇਸਦੀ ਦੁਸ਼ਟਤਾ ਦੇ ਅਨੁਸਾਰ ਨਜਿੱਠਣ ਲਈ। ਮੈਂ ਇਸਨੂੰ ਇੱਕ ਪਾਸੇ ਸੁੱਟ ਦਿੱਤਾ,

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.