ਹਿਜ਼ਕੀਏਲ 32

“ ‘ਸਰਬਸ਼ਕਤੀਮਾਨ ਯਾਹਵੇਹ ਇਹ ਆਖਦਾ ਹੈ: “ ‘ਲੋਕਾਂ ਦੀ ਇੱਕ ਵੱਡੀ ਭੀੜ ਨਾਲ ਮੈਂ ਤੇਰੇ ਉੱਤੇ ਆਪਣਾ ਜਾਲ ਸੁੱਟਾਂਗਾ, ਅਤੇ ਉਹ ਤੁਹਾਨੂੰ ਮੇਰੇ ਜਾਲ ਵਿੱਚ ਬਾਹਰ ਕੱਢਣਗੇ।

Ezekiel 32:3 (UKJV) Thus says the Lord GOD; I will therefore spread out my net over you with a company of many people; and they shall bring you up in my net.

1ਬਾਰ੍ਹਵੇਂ ਸਾਲ ਦੇ ਬਾਰ੍ਹਵੇਂ ਮਹੀਨੇ ਦੇ ਪਹਿਲੇ ਦਿਨ, ਯਾਹਵੇਹ ਦਾ ਬਚਨ ਮੇਰੇ ਕੋਲ ਆਇਆ:

2“ਹੇ ਮਨੁੱਖ ਦੇ ਪੁੱਤਰ, ਮਿਸਰ ਦੇ ਰਾਜੇ ਫ਼ਿਰਾਊਨ ਲਈ ਇੱਕ ਵਿਰਲਾਪ ਕਰ ਅਤੇ ਉਸਨੂੰ ਆਖ: “ ‘ਤੂੰ ਕੌਮਾਂ ਵਿੱਚ ਇੱਕ ਸ਼ੇਰ ਵਾਂਗ ਹੋ; ਤੂੰ ਸਮੁੰਦਰਾਂ ਵਿੱਚ ਜੀਵ ਜੰਤੂ ਵਰਗਾ ਹੈ, ਤੂੰ ਆਪਣੀਆਂ ਨਦੀਆਂ ਵਿੱਚੋਂ ਜ਼ੋਰ ਨਾਲ ਨਿੱਕਲ ਆਉਂਦਾ, ਤੂੰ ਆਪਣੇ ਪੈਰਾਂ ਨਾਲ ਪਾਣੀ ਨੂੰ ਘਚੋਲ ਸੁੱਟਿਆ ਹੈ ਅਤੇ ਉਹਨਾਂ ਦੀਆਂ ਨਦੀਆਂ ਨੂੰ ਗੰਦਾ ਕਰ ਦਿੱਤਾ ਹੈ।

3“ ‘ਸਰਬਸ਼ਕਤੀਮਾਨ ਯਾਹਵੇਹ ਇਹ ਆਖਦਾ ਹੈ: “ ‘ਲੋਕਾਂ ਦੀ ਇੱਕ ਵੱਡੀ ਭੀੜ ਨਾਲ ਮੈਂ ਤੇਰੇ ਉੱਤੇ ਆਪਣਾ ਜਾਲ ਸੁੱਟਾਂਗਾ, ਅਤੇ ਉਹ ਤੁਹਾਨੂੰ ਮੇਰੇ ਜਾਲ ਵਿੱਚ ਬਾਹਰ ਕੱਢਣਗੇ।

4ਮੈਂ ਤੈਨੂੰ ਜ਼ਮੀਨ ਉੱਤੇ ਸੁੱਟ ਦਿਆਂਗਾ ਅਤੇ ਖੁੱਲ੍ਹੇ ਮੈਦਾਨ ਵਿੱਚ ਸੁੱਟ ਦਿਆਂਗਾ। ਮੈਂ ਅਕਾਸ਼ ਦੇ ਸਾਰੇ ਪੰਛੀਆਂ ਨੂੰ ਤੇਰੇ ਉੱਤੇ ਬਿਠਾਵਾਂਗਾ ਅਤੇ ਸਾਰੀ ਧਰਤੀ ਦੇ ਦਰਿੰਦਿਆਂ ਨੂੰ ਤੇਰੇ ਨਾਲ ਰਜਾਵਾਂਗਾ।

5ਮੈਂ ਤੇਰਾ ਮਾਸ ਪਹਾੜਾਂ ਉੱਤੇ ਸੁੱਟਾਂਗਾ ਅਤੇ ਵਾਦੀਆਂ ਨੂੰ ਤੇਰੇ ਲੋਥਾਂ ਨਾਲ ਭਰ ਦਿਆਂਗਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.