1ਬਾਰ੍ਹਵੇਂ ਸਾਲ ਦੇ ਬਾਰ੍ਹਵੇਂ ਮਹੀਨੇ ਦੇ ਪਹਿਲੇ ਦਿਨ, ਯਾਹਵੇਹ ਦਾ ਬਚਨ ਮੇਰੇ ਕੋਲ ਆਇਆ:
2“ਹੇ ਮਨੁੱਖ ਦੇ ਪੁੱਤਰ, ਮਿਸਰ ਦੇ ਰਾਜੇ ਫ਼ਿਰਾਊਨ ਲਈ ਇੱਕ ਵਿਰਲਾਪ ਕਰ ਅਤੇ ਉਸਨੂੰ ਆਖ: “ ‘ਤੂੰ ਕੌਮਾਂ ਵਿੱਚ ਇੱਕ ਸ਼ੇਰ ਵਾਂਗ ਹੋ; ਤੂੰ ਸਮੁੰਦਰਾਂ ਵਿੱਚ ਜੀਵ ਜੰਤੂ ਵਰਗਾ ਹੈ, ਤੂੰ ਆਪਣੀਆਂ ਨਦੀਆਂ ਵਿੱਚੋਂ ਜ਼ੋਰ ਨਾਲ ਨਿੱਕਲ ਆਉਂਦਾ, ਤੂੰ ਆਪਣੇ ਪੈਰਾਂ ਨਾਲ ਪਾਣੀ ਨੂੰ ਘਚੋਲ ਸੁੱਟਿਆ ਹੈ ਅਤੇ ਉਹਨਾਂ ਦੀਆਂ ਨਦੀਆਂ ਨੂੰ ਗੰਦਾ ਕਰ ਦਿੱਤਾ ਹੈ।
3“ ‘ਸਰਬਸ਼ਕਤੀਮਾਨ ਯਾਹਵੇਹ ਇਹ ਆਖਦਾ ਹੈ: “ ‘ਲੋਕਾਂ ਦੀ ਇੱਕ ਵੱਡੀ ਭੀੜ ਨਾਲ ਮੈਂ ਤੇਰੇ ਉੱਤੇ ਆਪਣਾ ਜਾਲ ਸੁੱਟਾਂਗਾ, ਅਤੇ ਉਹ ਤੁਹਾਨੂੰ ਮੇਰੇ ਜਾਲ ਵਿੱਚ ਬਾਹਰ ਕੱਢਣਗੇ।