ਹਿਜ਼ਕੀਏਲ 33

ਮੈਂ ਦੇਸ ਨੂੰ ਉਜਾੜ ਬਣਾ ਦਿਆਂਗਾ, ਅਤੇ ਉਸ ਦੀ ਘਮੰਡੀ ਤਾਕਤ ਖ਼ਤਮ ਹੋ ਜਾਵੇਗੀ, ਅਤੇ ਇਸਰਾਏਲ ਦੇ ਪਹਾੜ ਵਿਰਾਨ ਹੋ ਜਾਣਗੇ ਤਾਂ ਜੋ ਕੋਈ ਉਹਨਾਂ ਨੂੰ ਪਾਰ ਨਾ ਕਰੇ।

Ezekiel 33:28 (UKJV) For I will lay the land most desolate, and the pomp of her strength shall cease; and the mountains of Israel shall be desolate, that none shall pass through.

26ਤੁਸੀਂ ਆਪਣੀ ਤਲਵਾਰ ਉੱਤੇ ਭਰੋਸਾ ਰੱਖਦੇ ਹੋ, ਤੁਸੀਂ ਘਿਣਾਉਣੇ ਕੰਮ ਕਰਦੇ ਹੋ, ਅਤੇ ਤੁਹਾਡੇ ਵਿੱਚੋਂ ਹਰੇਕ ਆਪਣੇ ਗੁਆਂਢੀ ਦੀ ਪਤਨੀ ਨੂੰ ਭ੍ਰਿਸ਼ਟ ਕਰਦਾ ਹੈ। ਤਾਂ ਕੀ ਤੁਸੀਂ ਦੇਸ ਉੱਤੇ ਕਬਜ਼ਾ ਕਰੋਗੇ?’

27“ਉਹਨਾਂ ਨੂੰ ਇਹ ਆਖ: ‘ਸਰਬਸ਼ਕਤੀਮਾਨ ਯਾਹਵੇਹ ਇਹ ਗੱਲਾਂ ਆਖਦਾ ਹੈ: ਮੈਨੂੰ ਆਪਣੀ ਜਾਨ ਦੀ ਸਹੁੰ, ਉਹ ਜਿਹੜੇ ਉਜਾੜਾਂ ਵਿੱਚ ਹਨ ਤਲਵਾਰ ਨਾਲ ਡਿੱਗ ਪੈਣਗੇ ਅਤੇ ਉਹ ਜਿਹੜਾ ਖੁੱਲ੍ਹੇ ਖੇਤ ਵਿੱਚ ਹੈ, ਦਰਿੰਦਿਆਂ ਦੇ ਖਾਣ ਨੂੰ ਦਿੱਤਾ ਜਾਵੇਗਾ ਅਤੇ ਜਿਹੜੇ ਗੜ੍ਹਾਂ ਅਤੇ ਗੁਫਾਂ ਵਿੱਚ ਹਨ, ਬਵਾ ਨਾਲ ਮਰਨਗੇ।

28ਮੈਂ ਦੇਸ ਨੂੰ ਉਜਾੜ ਬਣਾ ਦਿਆਂਗਾ, ਅਤੇ ਉਸ ਦੀ ਘਮੰਡੀ ਤਾਕਤ ਖ਼ਤਮ ਹੋ ਜਾਵੇਗੀ, ਅਤੇ ਇਸਰਾਏਲ ਦੇ ਪਹਾੜ ਵਿਰਾਨ ਹੋ ਜਾਣਗੇ ਤਾਂ ਜੋ ਕੋਈ ਉਹਨਾਂ ਨੂੰ ਪਾਰ ਨਾ ਕਰੇ।

29ਤਦ ਉਹ ਜਾਣ ਲੈਣਗੇ ਕਿ ਮੈਂ ਯਾਹਵੇਹ ਹਾਂ, ਜਦੋਂ ਮੈਂ ਉਹਨਾਂ ਦੇ ਕੀਤੇ ਸਾਰੇ ਘਿਣਾਉਣੇ ਕੰਮਾਂ ਦੇ ਕਾਰਨ ਧਰਤੀ ਨੂੰ ਉਜਾੜ ਬਣਾ ਦਿਆਂਗਾ।’

30“ਪਰ ਤੂੰ ਹੇ ਮਨੁੱਖ ਦੇ ਪੁੱਤਰ, ਤੇਰੇ ਲੋਕਾਂ ਦੀ ਸੰਤਾਨ ਕੰਧਾਂ ਦੇ ਨੇੜੇ ਅਤੇ ਘਰਾਂ ਦੇ ਬੂਹਿਆਂ ਵਿੱਚ ਤੇਰੇ ਬਾਰੇ ਗੱਲਾਂ ਕਰਦੀ ਹੈ। ਇੱਕ-ਦੂਜੇ ਨੂੰ ਬੋਲਦੇ ਹਨ, ਹਾਂ, ਹਰ ਇੱਕ ਆਪਣੇ ਭਰਾਵਾਂ ਨੂੰ ਇਹ ਆਖਦਾ ਹੈ, ‘ਚੱਲੋ, ਉਹ ਵਾਕ ਸੁਣੀਏ ਜੋ ਯਾਹਵੇਹ ਵੱਲੋਂ ਆਉਂਦਾ ਹੈ।’

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.