28ਮੈਂ ਦੇਸ ਨੂੰ ਉਜਾੜ ਬਣਾ ਦਿਆਂਗਾ, ਅਤੇ ਉਸ ਦੀ ਘਮੰਡੀ ਤਾਕਤ ਖ਼ਤਮ ਹੋ ਜਾਵੇਗੀ, ਅਤੇ ਇਸਰਾਏਲ ਦੇ ਪਹਾੜ ਵਿਰਾਨ ਹੋ ਜਾਣਗੇ ਤਾਂ ਜੋ ਕੋਈ ਉਹਨਾਂ ਨੂੰ ਪਾਰ ਨਾ ਕਰੇ।
29ਤਦ ਉਹ ਜਾਣ ਲੈਣਗੇ ਕਿ ਮੈਂ ਯਾਹਵੇਹ ਹਾਂ, ਜਦੋਂ ਮੈਂ ਉਹਨਾਂ ਦੇ ਕੀਤੇ ਸਾਰੇ ਘਿਣਾਉਣੇ ਕੰਮਾਂ ਦੇ ਕਾਰਨ ਧਰਤੀ ਨੂੰ ਉਜਾੜ ਬਣਾ ਦਿਆਂਗਾ।’
30“ਪਰ ਤੂੰ ਹੇ ਮਨੁੱਖ ਦੇ ਪੁੱਤਰ, ਤੇਰੇ ਲੋਕਾਂ ਦੀ ਸੰਤਾਨ ਕੰਧਾਂ ਦੇ ਨੇੜੇ ਅਤੇ ਘਰਾਂ ਦੇ ਬੂਹਿਆਂ ਵਿੱਚ ਤੇਰੇ ਬਾਰੇ ਗੱਲਾਂ ਕਰਦੀ ਹੈ। ਇੱਕ-ਦੂਜੇ ਨੂੰ ਬੋਲਦੇ ਹਨ, ਹਾਂ, ਹਰ ਇੱਕ ਆਪਣੇ ਭਰਾਵਾਂ ਨੂੰ ਇਹ ਆਖਦਾ ਹੈ, ‘ਚੱਲੋ, ਉਹ ਵਾਕ ਸੁਣੀਏ ਜੋ ਯਾਹਵੇਹ ਵੱਲੋਂ ਆਉਂਦਾ ਹੈ।’
31ਜਿਵੇਂ ਲੋਕ ਆਉਂਦੇ ਹਨ, ਉਹ ਤੇਰੇ ਕੋਲ ਆਉਂਦੇ ਅਤੇ ਮੇਰੇ ਲੋਕਾਂ ਵਾਂਗੂੰ ਤੇਰੇ ਅੱਗੇ ਬਹਿੰਦੇ ਅਤੇ ਤੇਰੀਆਂ ਗੱਲਾਂ ਸੁਣਦੇ ਹਨ, ਪਰ ਉਹਨਾਂ ਉੱਤੇ ਚੱਲਦੇ ਨਹੀਂ, ਕਿਉਂ ਜੋ ਉਹ ਆਪਣੇ ਮੂੰਹ ਤੋਂ ਤਾਂ ਬਹੁਤ ਪਿਆਰ ਦੱਸਦੇ ਹਨ, ਪਰ ਉਹਨਾਂ ਦਾ ਮਨ ਲੋਭ ਵੱਲ ਭੱਜਦਾ ਹੈ।
32ਅਸਲ ਵਿੱਚ, ਉਹਨਾਂ ਲਈ ਤੁਸੀਂ ਇੱਕ ਤੋਂ ਵੱਧ ਕੁਝ ਨਹੀਂ ਹੋ ਜੋ ਇੱਕ ਸੁੰਦਰ ਆਵਾਜ਼ ਵਿੱਚ ਪਿਆਰ ਦੇ ਗੀਤ ਗਾਉਂਦੇ ਹਨ ਅਤੇ ਇੱਕ ਵਧੀਆ ਸਾਜ਼ ਵਜਾਉਂਦੇ ਹਨ, ਕਿਉਂਕਿ ਉਹ ਤੇਰੀਆਂ ਗੱਲਾਂ ਸੁਣਦੇ ਹਨ ਪਰ ਅਮਲ ਨਹੀਂ ਕਰਦੇ।