ਹਿਜ਼ਕੀਏਲ 34

ਉਹ ਹੁਣ ਕੌਮਾਂ ਦੁਆਰਾ ਲੁੱਟੇ ਨਹੀਂ ਜਾਣਗੇ, ਨਾ ਹੀ ਜੰਗਲੀ ਜਾਨਵਰ ਉਹਨਾਂ ਨੂੰ ਖਾ ਜਾਣਗੇ। ਉਹ ਸੁਰੱਖਿਆ ਵਿੱਚ ਰਹਿਣਗੇ, ਅਤੇ ਕੋਈ ਵੀ ਉਹਨਾਂ ਨੂੰ ਡਰਾਉਣ ਵਾਲਾ ਨਹੀਂ ਹੋਵੇਗਾ।

Ezekiel 34:28 (UKJV) And they shall no more be a prey to the heathen, neither shall the beast of the land devour them; but they shall dwell safely, and none shall make them afraid.

26ਮੈਂ ਉਹਨਾਂ ਨੂੰ ਅਤੇ ਉਹਨਾਂ ਸਥਾਨਾਂ ਨੂੰ ਜੋ ਮੇਰੇ ਪਰਬਤ ਦੇ ਆਲੇ-ਦੁਆਲੇ ਹਨ, ਬਰਕਤ ਦਾ ਕਾਰਨ ਬਣਾਵਾਂਗਾ ਅਤੇ ਸਮੇਂ ਸਿਰ ਮੀਂਹ ਵਰ੍ਹਾਵਾਂਗਾ। ਬਰਕਤ ਦੀ ਵਰਖਾ ਵਰ੍ਹੇਗੀ।

27ਰੁੱਖ ਆਪਣੇ ਫਲ ਦੇਣਗੇ ਅਤੇ ਜ਼ਮੀਨ ਆਪਣੀਆਂ ਫਸਲਾਂ ਦੇਵੇਗੀ; ਲੋਕ ਆਪਣੀ ਧਰਤੀ ਉੱਤੇ ਸੁਰੱਖਿਅਤ ਹੋਣਗੇ। ਉਹ ਜਾਣ ਲੈਣਗੇ ਕਿ ਮੈਂ ਯਾਹਵੇਹ ਹਾਂ, ਜਦੋਂ ਮੈਂ ਉਹਨਾਂ ਦੇ ਜੂਲੇ ਦੀਆਂ ਪੱਟੀਆਂ ਤੋੜਾਂਗਾ ਅਤੇ ਉਹਨਾਂ ਨੂੰ ਉਹਨਾਂ ਦੇ ਹੱਥਾਂ ਤੋਂ ਛੁਡਾਵਾਂਗਾ ਜਿਨ੍ਹਾਂ ਨੇ ਉਹਨਾਂ ਨੂੰ ਗੁਲਾਮ ਬਣਾਇਆ ਸੀ।

28ਉਹ ਹੁਣ ਕੌਮਾਂ ਦੁਆਰਾ ਲੁੱਟੇ ਨਹੀਂ ਜਾਣਗੇ, ਨਾ ਹੀ ਜੰਗਲੀ ਜਾਨਵਰ ਉਹਨਾਂ ਨੂੰ ਖਾ ਜਾਣਗੇ। ਉਹ ਸੁਰੱਖਿਆ ਵਿੱਚ ਰਹਿਣਗੇ, ਅਤੇ ਕੋਈ ਵੀ ਉਹਨਾਂ ਨੂੰ ਡਰਾਉਣ ਵਾਲਾ ਨਹੀਂ ਹੋਵੇਗਾ।

29ਮੈਂ ਉਹਨਾਂ ਲਈ ਇੱਕ ਅਜਿਹੀ ਧਰਤੀ ਪ੍ਰਦਾਨ ਕਰਾਂਗਾ ਜੋ ਉਹ ਦੀਆਂ ਫ਼ਸਲਾਂ ਲਈ ਮਸ਼ਹੂਰ ਹੈ, ਅਤੇ ਉਹ ਫਿਰ ਤੋਂ ਦੇਸ਼ ਵਿੱਚ ਕਾਲ ਦਾ ਸ਼ਿਕਾਰ ਨਹੀਂ ਹੋਣਗੇ ਅਤੇ ਕੌਮਾਂ ਦੀ ਬੇਇੱਜ਼ਤੀ ਨਹੀਂ ਕਰਨਗੇ।

30ਤਦ ਉਹ ਜਾਣ ਲੈਣਗੇ ਕਿ ਮੈਂ, ਯਾਹਵੇਹ ਉਹਨਾਂ ਦਾ ਪਰਮੇਸ਼ਵਰ, ਉਹਨਾਂ ਦੇ ਨਾਲ ਹਾਂ ਅਤੇ ਉਹ ਇਸਰਾਏਲੀ ਮੇਰੇ ਲੋਕ ਹਨ, ਯਾਹਵੇਹ ਦਾ ਵਾਕ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.