27ਰੁੱਖ ਆਪਣੇ ਫਲ ਦੇਣਗੇ ਅਤੇ ਜ਼ਮੀਨ ਆਪਣੀਆਂ ਫਸਲਾਂ ਦੇਵੇਗੀ; ਲੋਕ ਆਪਣੀ ਧਰਤੀ ਉੱਤੇ ਸੁਰੱਖਿਅਤ ਹੋਣਗੇ। ਉਹ ਜਾਣ ਲੈਣਗੇ ਕਿ ਮੈਂ ਯਾਹਵੇਹ ਹਾਂ, ਜਦੋਂ ਮੈਂ ਉਹਨਾਂ ਦੇ ਜੂਲੇ ਦੀਆਂ ਪੱਟੀਆਂ ਤੋੜਾਂਗਾ ਅਤੇ ਉਹਨਾਂ ਨੂੰ ਉਹਨਾਂ ਦੇ ਹੱਥਾਂ ਤੋਂ ਛੁਡਾਵਾਂਗਾ ਜਿਨ੍ਹਾਂ ਨੇ ਉਹਨਾਂ ਨੂੰ ਗੁਲਾਮ ਬਣਾਇਆ ਸੀ।
28ਉਹ ਹੁਣ ਕੌਮਾਂ ਦੁਆਰਾ ਲੁੱਟੇ ਨਹੀਂ ਜਾਣਗੇ, ਨਾ ਹੀ ਜੰਗਲੀ ਜਾਨਵਰ ਉਹਨਾਂ ਨੂੰ ਖਾ ਜਾਣਗੇ। ਉਹ ਸੁਰੱਖਿਆ ਵਿੱਚ ਰਹਿਣਗੇ, ਅਤੇ ਕੋਈ ਵੀ ਉਹਨਾਂ ਨੂੰ ਡਰਾਉਣ ਵਾਲਾ ਨਹੀਂ ਹੋਵੇਗਾ।
29ਮੈਂ ਉਹਨਾਂ ਲਈ ਇੱਕ ਅਜਿਹੀ ਧਰਤੀ ਪ੍ਰਦਾਨ ਕਰਾਂਗਾ ਜੋ ਉਹ ਦੀਆਂ ਫ਼ਸਲਾਂ ਲਈ ਮਸ਼ਹੂਰ ਹੈ, ਅਤੇ ਉਹ ਫਿਰ ਤੋਂ ਦੇਸ਼ ਵਿੱਚ ਕਾਲ ਦਾ ਸ਼ਿਕਾਰ ਨਹੀਂ ਹੋਣਗੇ ਅਤੇ ਕੌਮਾਂ ਦੀ ਬੇਇੱਜ਼ਤੀ ਨਹੀਂ ਕਰਨਗੇ।
30ਤਦ ਉਹ ਜਾਣ ਲੈਣਗੇ ਕਿ ਮੈਂ, ਯਾਹਵੇਹ ਉਹਨਾਂ ਦਾ ਪਰਮੇਸ਼ਵਰ, ਉਹਨਾਂ ਦੇ ਨਾਲ ਹਾਂ ਅਤੇ ਉਹ ਇਸਰਾਏਲੀ ਮੇਰੇ ਲੋਕ ਹਨ, ਯਾਹਵੇਹ ਦਾ ਵਾਕ ਹੈ।
31ਤੁਸੀਂ ਮੇਰੀਆਂ ਭੇਡਾਂ ਹੋ, ਮੇਰੀ ਚਰਾਗਾਹ ਦੀਆਂ ਭੇਡਾਂ ਹੋ, ਅਤੇ ਮੈਂ ਤੁਹਾਡਾ ਪਰਮੇਸ਼ਵਰ ਹਾਂ, ਸਰਬਸ਼ਕਤੀਮਾਨ ਯਾਹਵੇਹ ਦਾ ਵਾਕ ਹੈ।’ ”