10“ ‘ਕਿਉਂਕਿ ਤੁਸੀਂ ਕਿਹਾ ਹੈ, “ਇਹ ਦੋ ਕੌਮਾਂ ਅਤੇ ਦੇਸ਼ ਸਾਡੀਆਂ ਹੋਣਗੀਆਂ ਅਤੇ ਅਸੀਂ ਉਹਨਾਂ ਉੱਤੇ ਕਬਜ਼ਾ ਕਰ ਲਵਾਂਗੇ,” ਭਾਵੇਂ ਮੈਂ ਯਾਹਵੇਹ ਉੱਥੇ ਸੀ,
11ਇਸ ਲਈ ਮੈਂ ਜਿਉਂਦਾ ਹਾਂ, ਸੱਚ ਆਖਦਾ ਹੈ। ਸਰਬਸ਼ਕਤੀਮਾਨ ਯਾਹਵੇਹ, ਮੈਂ ਤੁਹਾਡੇ ਨਾਲ ਉਸ ਗੁੱਸੇ ਅਤੇ ਈਰਖਾ ਦੇ ਅਨੁਸਾਰ ਵਰਤਾਓ ਕਰਾਂਗਾ ਜੋ ਤੁਸੀਂ ਉਹਨਾਂ ਪ੍ਰਤੀ ਆਪਣੀ ਨਫ਼ਰਤ ਵਿੱਚ ਦਿਖਾਈ ਹੈ ਅਤੇ ਜਦੋਂ ਮੈਂ ਤੁਹਾਡਾ ਨਿਰਣਾ ਕਰਾਂਗਾ ਤਾਂ ਮੈਂ ਉਹਨਾਂ ਵਿੱਚ ਆਪਣੇ ਆਪ ਨੂੰ ਜਾਣੂ ਕਰਾਂਗਾ।
12ਫਿਰ ਤੁਸੀਂ ਜਾਣ ਜਾਵੋਂਗੇ ਕਿ ਮੈਂ ਯਾਹਵੇਹ ਨੇ ਉਹ ਸਾਰੀਆਂ ਘਿਣਾਉਣੀਆਂ ਗੱਲਾਂ ਸੁਣ ਲਈਆਂ ਹਨ ਜਿਹੜੀਆਂ ਤੁਸੀਂ ਇਸਰਾਏਲ ਦੇ ਪਹਾੜਾਂ ਦੇ ਵਿਰੁੱਧ ਆਖੀਆਂ ਹਨ। ਤੁਸੀਂ ਕਿਹਾ ਸੀ, “ਉਹ ਬਰਬਾਦ ਕਰ ਦਿੱਤੇ ਗਏ ਹਨ ਅਤੇ ਖਾ ਜਾਣ ਲਈ ਸਾਡੇ ਹਵਾਲੇ ਕਰ ਦਿੱਤੇ ਗਏ ਹਨ।”
13ਤੂੰ ਮੇਰੇ ਵਿਰੁੱਧ ਸ਼ੇਖੀ ਮਾਰੀ ਅਤੇ ਮੇਰੇ ਵਿਰੁੱਧ ਬਿਨਾਂ ਰੋਕ-ਟੋਕ ਬੋਲਿਆ, ਅਤੇ ਮੈਂ ਸੁਣਿਆ।
14ਸਰਬਸ਼ਕਤੀਮਾਨ ਯਾਹਵੇਹ ਇਹ ਗੱਲਾਂ ਆਖਦਾ ਹੈ, ਜਦੋਂ ਤੱਕ ਸਾਰੀ ਧਰਤੀ ਅਨੰਦ ਕਰਦੀ ਹੈ, ਮੈਂ ਤੁਹਾਨੂੰ ਵਿਰਾਨ ਕਰ ਦਿਆਂਗਾ।