ਹਿਜ਼ਕੀਏਲ 35

ਤੂੰ ਮੇਰੇ ਵਿਰੁੱਧ ਸ਼ੇਖੀ ਮਾਰੀ ਅਤੇ ਮੇਰੇ ਵਿਰੁੱਧ ਬਿਨਾਂ ਰੋਕ-ਟੋਕ ਬੋਲਿਆ, ਅਤੇ ਮੈਂ ਸੁਣਿਆ।

Ezekiel 35:13 (UKJV) Thus with your mouth all of you have boasted against me, and have multiplied your words against me: I have heard them.

11ਇਸ ਲਈ ਮੈਂ ਜਿਉਂਦਾ ਹਾਂ, ਸੱਚ ਆਖਦਾ ਹੈ। ਸਰਬਸ਼ਕਤੀਮਾਨ ਯਾਹਵੇਹ, ਮੈਂ ਤੁਹਾਡੇ ਨਾਲ ਉਸ ਗੁੱਸੇ ਅਤੇ ਈਰਖਾ ਦੇ ਅਨੁਸਾਰ ਵਰਤਾਓ ਕਰਾਂਗਾ ਜੋ ਤੁਸੀਂ ਉਹਨਾਂ ਪ੍ਰਤੀ ਆਪਣੀ ਨਫ਼ਰਤ ਵਿੱਚ ਦਿਖਾਈ ਹੈ ਅਤੇ ਜਦੋਂ ਮੈਂ ਤੁਹਾਡਾ ਨਿਰਣਾ ਕਰਾਂਗਾ ਤਾਂ ਮੈਂ ਉਹਨਾਂ ਵਿੱਚ ਆਪਣੇ ਆਪ ਨੂੰ ਜਾਣੂ ਕਰਾਂਗਾ।

12ਫਿਰ ਤੁਸੀਂ ਜਾਣ ਜਾਵੋਂਗੇ ਕਿ ਮੈਂ ਯਾਹਵੇਹ ਨੇ ਉਹ ਸਾਰੀਆਂ ਘਿਣਾਉਣੀਆਂ ਗੱਲਾਂ ਸੁਣ ਲਈਆਂ ਹਨ ਜਿਹੜੀਆਂ ਤੁਸੀਂ ਇਸਰਾਏਲ ਦੇ ਪਹਾੜਾਂ ਦੇ ਵਿਰੁੱਧ ਆਖੀਆਂ ਹਨ। ਤੁਸੀਂ ਕਿਹਾ ਸੀ, “ਉਹ ਬਰਬਾਦ ਕਰ ਦਿੱਤੇ ਗਏ ਹਨ ਅਤੇ ਖਾ ਜਾਣ ਲਈ ਸਾਡੇ ਹਵਾਲੇ ਕਰ ਦਿੱਤੇ ਗਏ ਹਨ।”

13ਤੂੰ ਮੇਰੇ ਵਿਰੁੱਧ ਸ਼ੇਖੀ ਮਾਰੀ ਅਤੇ ਮੇਰੇ ਵਿਰੁੱਧ ਬਿਨਾਂ ਰੋਕ-ਟੋਕ ਬੋਲਿਆ, ਅਤੇ ਮੈਂ ਸੁਣਿਆ।

14ਸਰਬਸ਼ਕਤੀਮਾਨ ਯਾਹਵੇਹ ਇਹ ਗੱਲਾਂ ਆਖਦਾ ਹੈ, ਜਦੋਂ ਤੱਕ ਸਾਰੀ ਧਰਤੀ ਅਨੰਦ ਕਰਦੀ ਹੈ, ਮੈਂ ਤੁਹਾਨੂੰ ਵਿਰਾਨ ਕਰ ਦਿਆਂਗਾ।

15ਜਿਵੇਂ ਤੂੰ ਇਸਰਾਏਲ ਦੇ ਘਰਾਣੇ ਦੀ ਵਿਰਾਸਤ ਦੇ ਉਜਾੜ ਹੋਣ ਕਰਨ ਅਨੰਦ ਕੀਤਾ, ਉਸੇ ਤਰ੍ਹਾਂ ਹੀ ਮੈਂ ਤੇਰੇ ਨਾਲ ਕਰਾਂਗਾ। ਹੇ ਸੇਈਰ ਪਰਬਤ, ਤੂੰ ਅਤੇ ਸਾਰਾ ਅਦੋਮ ਪੂਰੀ ਤਰ੍ਹਾਂ ਨਾਲ ਵਿਰਾਨ ਹੋਵੋਗੇ ਅਤੇ ਉਹ ਜਾਣਨਗੇ ਕਿ ਮੈਂ ਹੀ ਯਾਹਵੇਹ ਹਾਂ।’ ”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.