ਹਿਜ਼ਕੀਏਲ 36

“ਹੇ ਮਨੁੱਖ ਦੇ ਪੁੱਤਰ, ਇਸਰਾਏਲ ਦੇ ਪਹਾੜਾਂ ਨੂੰ ਭਵਿੱਖਬਾਣੀ ਕਰ ਅਤੇ ਆਖ, ‘ਇਸਰਾਏਲ ਦੇ ਪਹਾੜੋ, ਯਾਹਵੇਹ ਦਾ ਬਚਨ ਸੁਣੋ।

Ezekiel 36:1 (UKJV) Also, you son of man, prophesy unto the mountains of Israel, and say, All of you mountains of Israel, hear the word of the LORD:

1“ਹੇ ਮਨੁੱਖ ਦੇ ਪੁੱਤਰ, ਇਸਰਾਏਲ ਦੇ ਪਹਾੜਾਂ ਨੂੰ ਭਵਿੱਖਬਾਣੀ ਕਰ ਅਤੇ ਆਖ, ‘ਇਸਰਾਏਲ ਦੇ ਪਹਾੜੋ, ਯਾਹਵੇਹ ਦਾ ਬਚਨ ਸੁਣੋ।

2ਸਰਬਸ਼ਕਤੀਮਾਨ ਯਾਹਵੇਹ ਇਹੀ ਆਖਦਾ ਹੈ: ਦੁਸ਼ਮਣ ਨੇ ਤੇਰੇ ਬਾਰੇ ਆਖਿਆ, “ਆਹਾ! ਪ੍ਰਾਚੀਨ ਉਚਾਈਆਂ ਸਾਡੀ ਮਲਕੀਅਤ ਬਣ ਗਈਆਂ ਹਨ।” ’

3ਇਸ ਲਈ ਭਵਿੱਖਬਾਣੀ ਕਰ ਅਤੇ ਆਖ, ‘ਸਰਬਸ਼ਕਤੀਮਾਨ ਯਾਹਵੇਹ ਇਹ ਆਖਦਾ ਹੈ: ਕਿਉਂਕਿ ਉਹਨਾਂ ਨੇ ਤੁਹਾਨੂੰ ਹਰ ਪਾਸਿਓਂ ਉਜਾੜਿਆ ਅਤੇ ਕੁਚਲਿਆ ਤਾਂ ਜੋ ਤੁਸੀਂ ਬਾਕੀ ਕੌਮਾਂ ਦੇ ਅਧੀਨ ਹੋ ਜਾਓ ਅਤੇ ਲੋਕਾਂ ਦੀਆਂ ਭੈੜੀਆਂ ਗੱਲਾਂ ਅਤੇ ਨਿੰਦਿਆ ਦਾ ਪਾਤਰ ਬਣ ਜਾਓ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.