ਹਿਜ਼ਕੀਏਲ 36

ਇਸ ਲਈ ਭਵਿੱਖਬਾਣੀ ਕਰ ਅਤੇ ਆਖ, ‘ਸਰਬਸ਼ਕਤੀਮਾਨ ਯਾਹਵੇਹ ਇਹ ਆਖਦਾ ਹੈ: ਕਿਉਂਕਿ ਉਹਨਾਂ ਨੇ ਤੁਹਾਨੂੰ ਹਰ ਪਾਸਿਓਂ ਉਜਾੜਿਆ ਅਤੇ ਕੁਚਲਿਆ ਤਾਂ ਜੋ ਤੁਸੀਂ ਬਾਕੀ ਕੌਮਾਂ ਦੇ ਅਧੀਨ ਹੋ ਜਾਓ ਅਤੇ ਲੋਕਾਂ ਦੀਆਂ ਭੈੜੀਆਂ ਗੱਲਾਂ ਅਤੇ ਨਿੰਦਿਆ ਦਾ ਪਾਤਰ ਬਣ ਜਾਓ।

Ezekiel 36:3 (UKJV) Therefore prophesy and say, Thus says the Lord GOD; Because they have made you desolate, and swallowed you up on every side, that all of you might be a possession unto the residue of the heathen, and all of you are taken up in the lips of talkers, and are an ill repute of the people:

1“ਹੇ ਮਨੁੱਖ ਦੇ ਪੁੱਤਰ, ਇਸਰਾਏਲ ਦੇ ਪਹਾੜਾਂ ਨੂੰ ਭਵਿੱਖਬਾਣੀ ਕਰ ਅਤੇ ਆਖ, ‘ਇਸਰਾਏਲ ਦੇ ਪਹਾੜੋ, ਯਾਹਵੇਹ ਦਾ ਬਚਨ ਸੁਣੋ।

2ਸਰਬਸ਼ਕਤੀਮਾਨ ਯਾਹਵੇਹ ਇਹੀ ਆਖਦਾ ਹੈ: ਦੁਸ਼ਮਣ ਨੇ ਤੇਰੇ ਬਾਰੇ ਆਖਿਆ, “ਆਹਾ! ਪ੍ਰਾਚੀਨ ਉਚਾਈਆਂ ਸਾਡੀ ਮਲਕੀਅਤ ਬਣ ਗਈਆਂ ਹਨ।” ’

3ਇਸ ਲਈ ਭਵਿੱਖਬਾਣੀ ਕਰ ਅਤੇ ਆਖ, ‘ਸਰਬਸ਼ਕਤੀਮਾਨ ਯਾਹਵੇਹ ਇਹ ਆਖਦਾ ਹੈ: ਕਿਉਂਕਿ ਉਹਨਾਂ ਨੇ ਤੁਹਾਨੂੰ ਹਰ ਪਾਸਿਓਂ ਉਜਾੜਿਆ ਅਤੇ ਕੁਚਲਿਆ ਤਾਂ ਜੋ ਤੁਸੀਂ ਬਾਕੀ ਕੌਮਾਂ ਦੇ ਅਧੀਨ ਹੋ ਜਾਓ ਅਤੇ ਲੋਕਾਂ ਦੀਆਂ ਭੈੜੀਆਂ ਗੱਲਾਂ ਅਤੇ ਨਿੰਦਿਆ ਦਾ ਪਾਤਰ ਬਣ ਜਾਓ।

4ਇਸ ਲਈ, ਇਸਰਾਏਲ ਦੇ ਪਹਾੜੋ, ਸਰਬਸ਼ਕਤੀਮਾਨ ਯਾਹਵੇਹ ਦਾ ਬਚਨ ਸੁਣੋ: ਸਰਬਸ਼ਕਤੀਮਾਨ ਯਾਹਵੇਹ ਪਹਾੜਾਂ ਅਤੇ ਪਹਾੜੀਆਂ ਨੂੰ, ਘਾਟੀਆਂ ਅਤੇ ਵਾਦੀਆਂ ਨੂੰ, ਉਜਾੜਾਂ ਅਤੇ ਵਿਰਾਨਿਆਂ ਨੂੰ ਇਹ ਆਖਦਾ ਹੈ। ਉਹ ਕਸਬੇ ਜਿਨ੍ਹਾਂ ਨੂੰ ਤੁਹਾਡੇ ਆਲੇ-ਦੁਆਲੇ ਦੀਆਂ ਬਾਕੀ ਕੌਮਾਂ ਦੁਆਰਾ ਲੁੱਟਿਆ ਅਤੇ ਮਖੌਲ ਕੀਤਾ ਗਿਆ ਹੈ,

5ਸਰਬਸ਼ਕਤੀਮਾਨ ਯਾਹਵੇਹ ਇਹ ਆਖਦਾ ਹੈ: ਮੈਂ ਆਪਣੇ ਬਲਦੇ ਜੋਸ਼ ਵਿੱਚ ਬਾਕੀ ਕੌਮਾਂ ਦੇ ਵਿਰੁੱਧ ਅਤੇ ਸਾਰੇ ਅਦੋਮ ਦੇ ਵਿਰੁੱਧ ਬੋਲਿਆ ਹੈ, ਕਿਉਂ ਜੋ ਉਹਨਾਂ ਨੇ ਖੁਸ਼ੀ ਅਤੇ ਆਪਣੇ ਮਨਾਂ ਵਿੱਚ ਵੈਰ ਨਾਲ ਮੇਰੀ ਧਰਤੀ ਨੂੰ ਆਪਣੀ ਮਲਕੀਅਤ ਬਣਾ ਲਿਆ ਹੈ। ਹੋ ਸਕਦਾ ਹੈ ਕਿ ਉਹ ਇਸ ਦੀ ਚਰਾਗਾਹ ਨੂੰ ਲੁੱਟ ਲੈਣ’

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.