ਹਿਜ਼ਕੀਏਲ 36

ਸਰਬਸ਼ਕਤੀਮਾਨ ਯਾਹਵੇਹ ਇਹ ਆਖਦਾ ਹੈ: ਮੈਂ ਆਪਣੇ ਬਲਦੇ ਜੋਸ਼ ਵਿੱਚ ਬਾਕੀ ਕੌਮਾਂ ਦੇ ਵਿਰੁੱਧ ਅਤੇ ਸਾਰੇ ਅਦੋਮ ਦੇ ਵਿਰੁੱਧ ਬੋਲਿਆ ਹੈ, ਕਿਉਂ ਜੋ ਉਹਨਾਂ ਨੇ ਖੁਸ਼ੀ ਅਤੇ ਆਪਣੇ ਮਨਾਂ ਵਿੱਚ ਵੈਰ ਨਾਲ ਮੇਰੀ ਧਰਤੀ ਨੂੰ ਆਪਣੀ ਮਲਕੀਅਤ ਬਣਾ ਲਿਆ ਹੈ। ਹੋ ਸਕਦਾ ਹੈ ਕਿ ਉਹ ਇਸ ਦੀ ਚਰਾਗਾਹ ਨੂੰ ਲੁੱਟ ਲੈਣ’

Ezekiel 36:5 (UKJV) Therefore thus says the Lord GOD; Surely in the fire of my jealousy have I spoken against the residue of the heathen, and against all Idumea, which have appointed my land into their possession with the joy of all their heart, with despiteful minds, to cast it out for a prey.

3ਇਸ ਲਈ ਭਵਿੱਖਬਾਣੀ ਕਰ ਅਤੇ ਆਖ, ‘ਸਰਬਸ਼ਕਤੀਮਾਨ ਯਾਹਵੇਹ ਇਹ ਆਖਦਾ ਹੈ: ਕਿਉਂਕਿ ਉਹਨਾਂ ਨੇ ਤੁਹਾਨੂੰ ਹਰ ਪਾਸਿਓਂ ਉਜਾੜਿਆ ਅਤੇ ਕੁਚਲਿਆ ਤਾਂ ਜੋ ਤੁਸੀਂ ਬਾਕੀ ਕੌਮਾਂ ਦੇ ਅਧੀਨ ਹੋ ਜਾਓ ਅਤੇ ਲੋਕਾਂ ਦੀਆਂ ਭੈੜੀਆਂ ਗੱਲਾਂ ਅਤੇ ਨਿੰਦਿਆ ਦਾ ਪਾਤਰ ਬਣ ਜਾਓ।

4ਇਸ ਲਈ, ਇਸਰਾਏਲ ਦੇ ਪਹਾੜੋ, ਸਰਬਸ਼ਕਤੀਮਾਨ ਯਾਹਵੇਹ ਦਾ ਬਚਨ ਸੁਣੋ: ਸਰਬਸ਼ਕਤੀਮਾਨ ਯਾਹਵੇਹ ਪਹਾੜਾਂ ਅਤੇ ਪਹਾੜੀਆਂ ਨੂੰ, ਘਾਟੀਆਂ ਅਤੇ ਵਾਦੀਆਂ ਨੂੰ, ਉਜਾੜਾਂ ਅਤੇ ਵਿਰਾਨਿਆਂ ਨੂੰ ਇਹ ਆਖਦਾ ਹੈ। ਉਹ ਕਸਬੇ ਜਿਨ੍ਹਾਂ ਨੂੰ ਤੁਹਾਡੇ ਆਲੇ-ਦੁਆਲੇ ਦੀਆਂ ਬਾਕੀ ਕੌਮਾਂ ਦੁਆਰਾ ਲੁੱਟਿਆ ਅਤੇ ਮਖੌਲ ਕੀਤਾ ਗਿਆ ਹੈ,

5ਸਰਬਸ਼ਕਤੀਮਾਨ ਯਾਹਵੇਹ ਇਹ ਆਖਦਾ ਹੈ: ਮੈਂ ਆਪਣੇ ਬਲਦੇ ਜੋਸ਼ ਵਿੱਚ ਬਾਕੀ ਕੌਮਾਂ ਦੇ ਵਿਰੁੱਧ ਅਤੇ ਸਾਰੇ ਅਦੋਮ ਦੇ ਵਿਰੁੱਧ ਬੋਲਿਆ ਹੈ, ਕਿਉਂ ਜੋ ਉਹਨਾਂ ਨੇ ਖੁਸ਼ੀ ਅਤੇ ਆਪਣੇ ਮਨਾਂ ਵਿੱਚ ਵੈਰ ਨਾਲ ਮੇਰੀ ਧਰਤੀ ਨੂੰ ਆਪਣੀ ਮਲਕੀਅਤ ਬਣਾ ਲਿਆ ਹੈ। ਹੋ ਸਕਦਾ ਹੈ ਕਿ ਉਹ ਇਸ ਦੀ ਚਰਾਗਾਹ ਨੂੰ ਲੁੱਟ ਲੈਣ’

6ਇਸ ਲਈ ਇਸਰਾਏਲ ਦੀ ਧਰਤੀ ਬਾਰੇ ਭਵਿੱਖਬਾਣੀ ਕਰ ਅਤੇ ਪਹਾੜਾਂ ਅਤੇ ਪਹਾੜੀਆਂ ਨੂੰ, ਘਾਟੀਆਂ ਅਤੇ ਵਾਦੀਆਂ ਨੂੰ ਆਖ: ‘ਸਰਬਸ਼ਕਤੀਮਾਨ ਯਾਹਵੇਹ ਇਹ ਆਖਦਾ ਹੈ: ਮੈਂ ਆਪਣੀ ਅਣਖ ਅਤੇ ਆਪਣੇ ਕ੍ਰੋਧ ਵਿੱਚ ਬੋਲਦਾ ਹਾਂ ਕਿਉਂਕਿ ਤੁਸੀਂ ਕੌਮਾਂ ਦਾ ਅਪਮਾਨ ਝੱਲਿਆ ਹੈ।

7ਇਸ ਲਈ ਸਰਬਸ਼ਕਤੀਮਾਨ ਯਾਹਵੇਹ ਇਹ ਆਖਦਾ ਹੈ: ਮੈਂ ਉੱਚੇ ਹੱਥਾਂ ਨਾਲ ਸਹੁੰ ਖਾਂਦਾ ਹਾਂ ਕਿ ਤੁਹਾਡੇ ਆਲੇ-ਦੁਆਲੇ ਦੀਆਂ ਕੌਮਾਂ ਵੀ ਨਫ਼ਰਤ ਦਾ ਸ਼ਿਕਾਰ ਹੋਣਗੀਆਂ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.