ਹਿਜ਼ਕੀਏਲ 36

ਇਸ ਲਈ ਇਸਰਾਏਲ ਦੀ ਧਰਤੀ ਬਾਰੇ ਭਵਿੱਖਬਾਣੀ ਕਰ ਅਤੇ ਪਹਾੜਾਂ ਅਤੇ ਪਹਾੜੀਆਂ ਨੂੰ, ਘਾਟੀਆਂ ਅਤੇ ਵਾਦੀਆਂ ਨੂੰ ਆਖ: ‘ਸਰਬਸ਼ਕਤੀਮਾਨ ਯਾਹਵੇਹ ਇਹ ਆਖਦਾ ਹੈ: ਮੈਂ ਆਪਣੀ ਅਣਖ ਅਤੇ ਆਪਣੇ ਕ੍ਰੋਧ ਵਿੱਚ ਬੋਲਦਾ ਹਾਂ ਕਿਉਂਕਿ ਤੁਸੀਂ ਕੌਮਾਂ ਦਾ ਅਪਮਾਨ ਝੱਲਿਆ ਹੈ।

Ezekiel 36:6 (UKJV) Prophesy therefore concerning the land of Israel, and say unto the mountains, and to the hills, to the rivers, and to the valleys, Thus says the Lord GOD; Behold, I have spoken in my jealousy and in my fury, because all of you have borne the shame of the heathen:

4ਇਸ ਲਈ, ਇਸਰਾਏਲ ਦੇ ਪਹਾੜੋ, ਸਰਬਸ਼ਕਤੀਮਾਨ ਯਾਹਵੇਹ ਦਾ ਬਚਨ ਸੁਣੋ: ਸਰਬਸ਼ਕਤੀਮਾਨ ਯਾਹਵੇਹ ਪਹਾੜਾਂ ਅਤੇ ਪਹਾੜੀਆਂ ਨੂੰ, ਘਾਟੀਆਂ ਅਤੇ ਵਾਦੀਆਂ ਨੂੰ, ਉਜਾੜਾਂ ਅਤੇ ਵਿਰਾਨਿਆਂ ਨੂੰ ਇਹ ਆਖਦਾ ਹੈ। ਉਹ ਕਸਬੇ ਜਿਨ੍ਹਾਂ ਨੂੰ ਤੁਹਾਡੇ ਆਲੇ-ਦੁਆਲੇ ਦੀਆਂ ਬਾਕੀ ਕੌਮਾਂ ਦੁਆਰਾ ਲੁੱਟਿਆ ਅਤੇ ਮਖੌਲ ਕੀਤਾ ਗਿਆ ਹੈ,

5ਸਰਬਸ਼ਕਤੀਮਾਨ ਯਾਹਵੇਹ ਇਹ ਆਖਦਾ ਹੈ: ਮੈਂ ਆਪਣੇ ਬਲਦੇ ਜੋਸ਼ ਵਿੱਚ ਬਾਕੀ ਕੌਮਾਂ ਦੇ ਵਿਰੁੱਧ ਅਤੇ ਸਾਰੇ ਅਦੋਮ ਦੇ ਵਿਰੁੱਧ ਬੋਲਿਆ ਹੈ, ਕਿਉਂ ਜੋ ਉਹਨਾਂ ਨੇ ਖੁਸ਼ੀ ਅਤੇ ਆਪਣੇ ਮਨਾਂ ਵਿੱਚ ਵੈਰ ਨਾਲ ਮੇਰੀ ਧਰਤੀ ਨੂੰ ਆਪਣੀ ਮਲਕੀਅਤ ਬਣਾ ਲਿਆ ਹੈ। ਹੋ ਸਕਦਾ ਹੈ ਕਿ ਉਹ ਇਸ ਦੀ ਚਰਾਗਾਹ ਨੂੰ ਲੁੱਟ ਲੈਣ’

6ਇਸ ਲਈ ਇਸਰਾਏਲ ਦੀ ਧਰਤੀ ਬਾਰੇ ਭਵਿੱਖਬਾਣੀ ਕਰ ਅਤੇ ਪਹਾੜਾਂ ਅਤੇ ਪਹਾੜੀਆਂ ਨੂੰ, ਘਾਟੀਆਂ ਅਤੇ ਵਾਦੀਆਂ ਨੂੰ ਆਖ: ‘ਸਰਬਸ਼ਕਤੀਮਾਨ ਯਾਹਵੇਹ ਇਹ ਆਖਦਾ ਹੈ: ਮੈਂ ਆਪਣੀ ਅਣਖ ਅਤੇ ਆਪਣੇ ਕ੍ਰੋਧ ਵਿੱਚ ਬੋਲਦਾ ਹਾਂ ਕਿਉਂਕਿ ਤੁਸੀਂ ਕੌਮਾਂ ਦਾ ਅਪਮਾਨ ਝੱਲਿਆ ਹੈ।

7ਇਸ ਲਈ ਸਰਬਸ਼ਕਤੀਮਾਨ ਯਾਹਵੇਹ ਇਹ ਆਖਦਾ ਹੈ: ਮੈਂ ਉੱਚੇ ਹੱਥਾਂ ਨਾਲ ਸਹੁੰ ਖਾਂਦਾ ਹਾਂ ਕਿ ਤੁਹਾਡੇ ਆਲੇ-ਦੁਆਲੇ ਦੀਆਂ ਕੌਮਾਂ ਵੀ ਨਫ਼ਰਤ ਦਾ ਸ਼ਿਕਾਰ ਹੋਣਗੀਆਂ।

8“ ‘ਪਰ ਤੁਸੀਂ, ਇਸਰਾਏਲ ਦੇ ਪਹਾੜੋ, ਮੇਰੇ ਲੋਕ ਇਸਰਾਏਲ ਲਈ ਟਹਿਣੀਆਂ ਅਤੇ ਫਲ ਪੈਦਾ ਕਰੋਗੇ, ਕਿਉਂਕਿ ਉਹ ਛੇਤੀ ਹੀ ਘਰ ਆ ਜਾਣਗੇ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.