6ਇਸ ਲਈ ਇਸਰਾਏਲ ਦੀ ਧਰਤੀ ਬਾਰੇ ਭਵਿੱਖਬਾਣੀ ਕਰ ਅਤੇ ਪਹਾੜਾਂ ਅਤੇ ਪਹਾੜੀਆਂ ਨੂੰ, ਘਾਟੀਆਂ ਅਤੇ ਵਾਦੀਆਂ ਨੂੰ ਆਖ: ‘ਸਰਬਸ਼ਕਤੀਮਾਨ ਯਾਹਵੇਹ ਇਹ ਆਖਦਾ ਹੈ: ਮੈਂ ਆਪਣੀ ਅਣਖ ਅਤੇ ਆਪਣੇ ਕ੍ਰੋਧ ਵਿੱਚ ਬੋਲਦਾ ਹਾਂ ਕਿਉਂਕਿ ਤੁਸੀਂ ਕੌਮਾਂ ਦਾ ਅਪਮਾਨ ਝੱਲਿਆ ਹੈ।
7ਇਸ ਲਈ ਸਰਬਸ਼ਕਤੀਮਾਨ ਯਾਹਵੇਹ ਇਹ ਆਖਦਾ ਹੈ: ਮੈਂ ਉੱਚੇ ਹੱਥਾਂ ਨਾਲ ਸਹੁੰ ਖਾਂਦਾ ਹਾਂ ਕਿ ਤੁਹਾਡੇ ਆਲੇ-ਦੁਆਲੇ ਦੀਆਂ ਕੌਮਾਂ ਵੀ ਨਫ਼ਰਤ ਦਾ ਸ਼ਿਕਾਰ ਹੋਣਗੀਆਂ।
8“ ‘ਪਰ ਤੁਸੀਂ, ਇਸਰਾਏਲ ਦੇ ਪਹਾੜੋ, ਮੇਰੇ ਲੋਕ ਇਸਰਾਏਲ ਲਈ ਟਹਿਣੀਆਂ ਅਤੇ ਫਲ ਪੈਦਾ ਕਰੋਗੇ, ਕਿਉਂਕਿ ਉਹ ਛੇਤੀ ਹੀ ਘਰ ਆ ਜਾਣਗੇ।
9ਮੈਂ ਤੁਹਾਡੇ ਲਈ ਚਿੰਤਤ ਹਾਂ ਮੈਂ ਤੁਹਾਡੇ ਵੱਲ ਹਾਂ, ਮੈਂ ਆਪਣਾ ਮੂੰਹ ਤੁਹਾਡੇ ਵੱਲ ਕਰਾਂਗਾ ਅਤੇ ਤੁਸੀਂ ਵਾਹੇ ਜਾਓਗੇ ਅਤੇ ਤੁਹਾਡੇ ਉੱਤੇ ਬੀਜਿਆ ਜਾਵੇਗਾ,
10ਮੈਂ ਆਦਮੀਆਂ ਨੂੰ ਹਾਂ, ਇਸਰਾਏਲ ਦੇ ਸਾਰੇ ਘਰਾਣੇ ਨੂੰ ਤੁਹਾਡੇ ਉੱਤੇ ਬਹੁਤ ਵਧਾ ਦਿਆਂਗਾ। ਸ਼ਹਿਰ ਵਸਾਏ ਜਾਣਗੇ ਅਤੇ ਉਜਾੜ ਸਥਾਨ ਫੇਰ ਬਣਾਏ ਜਾਣਗੇ।