7ਇਸ ਲਈ ਸਰਬਸ਼ਕਤੀਮਾਨ ਯਾਹਵੇਹ ਇਹ ਆਖਦਾ ਹੈ: ਮੈਂ ਉੱਚੇ ਹੱਥਾਂ ਨਾਲ ਸਹੁੰ ਖਾਂਦਾ ਹਾਂ ਕਿ ਤੁਹਾਡੇ ਆਲੇ-ਦੁਆਲੇ ਦੀਆਂ ਕੌਮਾਂ ਵੀ ਨਫ਼ਰਤ ਦਾ ਸ਼ਿਕਾਰ ਹੋਣਗੀਆਂ।
8“ ‘ਪਰ ਤੁਸੀਂ, ਇਸਰਾਏਲ ਦੇ ਪਹਾੜੋ, ਮੇਰੇ ਲੋਕ ਇਸਰਾਏਲ ਲਈ ਟਹਿਣੀਆਂ ਅਤੇ ਫਲ ਪੈਦਾ ਕਰੋਗੇ, ਕਿਉਂਕਿ ਉਹ ਛੇਤੀ ਹੀ ਘਰ ਆ ਜਾਣਗੇ।
9ਮੈਂ ਤੁਹਾਡੇ ਲਈ ਚਿੰਤਤ ਹਾਂ ਮੈਂ ਤੁਹਾਡੇ ਵੱਲ ਹਾਂ, ਮੈਂ ਆਪਣਾ ਮੂੰਹ ਤੁਹਾਡੇ ਵੱਲ ਕਰਾਂਗਾ ਅਤੇ ਤੁਸੀਂ ਵਾਹੇ ਜਾਓਗੇ ਅਤੇ ਤੁਹਾਡੇ ਉੱਤੇ ਬੀਜਿਆ ਜਾਵੇਗਾ,
10ਮੈਂ ਆਦਮੀਆਂ ਨੂੰ ਹਾਂ, ਇਸਰਾਏਲ ਦੇ ਸਾਰੇ ਘਰਾਣੇ ਨੂੰ ਤੁਹਾਡੇ ਉੱਤੇ ਬਹੁਤ ਵਧਾ ਦਿਆਂਗਾ। ਸ਼ਹਿਰ ਵਸਾਏ ਜਾਣਗੇ ਅਤੇ ਉਜਾੜ ਸਥਾਨ ਫੇਰ ਬਣਾਏ ਜਾਣਗੇ।
11ਮੈਂ ਤੇਰੇ ਉੱਤੇ ਰਹਿਣ ਵਾਲੇ ਲੋਕਾਂ ਅਤੇ ਜਾਨਵਰਾਂ ਦੀ ਗਿਣਤੀ ਵਧਾਵਾਂਗਾ, ਅਤੇ ਉਹ ਫਲਦਾਰ ਹੋਣਗੇ ਅਤੇ ਬਹੁਤ ਸਾਰੇ ਹੋਣਗੇ। ਮੈਂ ਤੁਹਾਡੇ ਉੱਤੇ ਪਹਿਲਾਂ ਵਾਂਗ ਲੋਕਾਂ ਨੂੰ ਵਸਾਵਾਂਗਾ ਅਤੇ ਤੁਹਾਨੂੰ ਪਹਿਲਾਂ ਨਾਲੋਂ ਜ਼ਿਆਦਾ ਖੁਸ਼ਹਾਲ ਬਣਾਵਾਂਗਾ। ਤਦ ਤੁਹਾਨੂੰ ਪਤਾ ਲੱਗੇਗਾ ਕਿ ਮੈਂ ਹੀ ਯਾਹਵੇਹ ਹਾਂ।