ਹਿਜ਼ਕੀਏਲ 36

ਇਸ ਲਈ ਸਰਬਸ਼ਕਤੀਮਾਨ ਯਾਹਵੇਹ ਇਹ ਆਖਦਾ ਹੈ: ਮੈਂ ਉੱਚੇ ਹੱਥਾਂ ਨਾਲ ਸਹੁੰ ਖਾਂਦਾ ਹਾਂ ਕਿ ਤੁਹਾਡੇ ਆਲੇ-ਦੁਆਲੇ ਦੀਆਂ ਕੌਮਾਂ ਵੀ ਨਫ਼ਰਤ ਦਾ ਸ਼ਿਕਾਰ ਹੋਣਗੀਆਂ।

Ezekiel 36:7 (UKJV) Therefore thus says the Lord GOD; I have lifted up mine hand, Surely the heathen that are about you, they shall bear their shame.

5ਸਰਬਸ਼ਕਤੀਮਾਨ ਯਾਹਵੇਹ ਇਹ ਆਖਦਾ ਹੈ: ਮੈਂ ਆਪਣੇ ਬਲਦੇ ਜੋਸ਼ ਵਿੱਚ ਬਾਕੀ ਕੌਮਾਂ ਦੇ ਵਿਰੁੱਧ ਅਤੇ ਸਾਰੇ ਅਦੋਮ ਦੇ ਵਿਰੁੱਧ ਬੋਲਿਆ ਹੈ, ਕਿਉਂ ਜੋ ਉਹਨਾਂ ਨੇ ਖੁਸ਼ੀ ਅਤੇ ਆਪਣੇ ਮਨਾਂ ਵਿੱਚ ਵੈਰ ਨਾਲ ਮੇਰੀ ਧਰਤੀ ਨੂੰ ਆਪਣੀ ਮਲਕੀਅਤ ਬਣਾ ਲਿਆ ਹੈ। ਹੋ ਸਕਦਾ ਹੈ ਕਿ ਉਹ ਇਸ ਦੀ ਚਰਾਗਾਹ ਨੂੰ ਲੁੱਟ ਲੈਣ’

6ਇਸ ਲਈ ਇਸਰਾਏਲ ਦੀ ਧਰਤੀ ਬਾਰੇ ਭਵਿੱਖਬਾਣੀ ਕਰ ਅਤੇ ਪਹਾੜਾਂ ਅਤੇ ਪਹਾੜੀਆਂ ਨੂੰ, ਘਾਟੀਆਂ ਅਤੇ ਵਾਦੀਆਂ ਨੂੰ ਆਖ: ‘ਸਰਬਸ਼ਕਤੀਮਾਨ ਯਾਹਵੇਹ ਇਹ ਆਖਦਾ ਹੈ: ਮੈਂ ਆਪਣੀ ਅਣਖ ਅਤੇ ਆਪਣੇ ਕ੍ਰੋਧ ਵਿੱਚ ਬੋਲਦਾ ਹਾਂ ਕਿਉਂਕਿ ਤੁਸੀਂ ਕੌਮਾਂ ਦਾ ਅਪਮਾਨ ਝੱਲਿਆ ਹੈ।

7ਇਸ ਲਈ ਸਰਬਸ਼ਕਤੀਮਾਨ ਯਾਹਵੇਹ ਇਹ ਆਖਦਾ ਹੈ: ਮੈਂ ਉੱਚੇ ਹੱਥਾਂ ਨਾਲ ਸਹੁੰ ਖਾਂਦਾ ਹਾਂ ਕਿ ਤੁਹਾਡੇ ਆਲੇ-ਦੁਆਲੇ ਦੀਆਂ ਕੌਮਾਂ ਵੀ ਨਫ਼ਰਤ ਦਾ ਸ਼ਿਕਾਰ ਹੋਣਗੀਆਂ।

8“ ‘ਪਰ ਤੁਸੀਂ, ਇਸਰਾਏਲ ਦੇ ਪਹਾੜੋ, ਮੇਰੇ ਲੋਕ ਇਸਰਾਏਲ ਲਈ ਟਹਿਣੀਆਂ ਅਤੇ ਫਲ ਪੈਦਾ ਕਰੋਗੇ, ਕਿਉਂਕਿ ਉਹ ਛੇਤੀ ਹੀ ਘਰ ਆ ਜਾਣਗੇ।

9ਮੈਂ ਤੁਹਾਡੇ ਲਈ ਚਿੰਤਤ ਹਾਂ ਮੈਂ ਤੁਹਾਡੇ ਵੱਲ ਹਾਂ, ਮੈਂ ਆਪਣਾ ਮੂੰਹ ਤੁਹਾਡੇ ਵੱਲ ਕਰਾਂਗਾ ਅਤੇ ਤੁਸੀਂ ਵਾਹੇ ਜਾਓਗੇ ਅਤੇ ਤੁਹਾਡੇ ਉੱਤੇ ਬੀਜਿਆ ਜਾਵੇਗਾ,

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.