8ਮੈਂ ਦੇਖਿਆ, ਅਤੇ ਉਹਨਾਂ ਉੱਤੇ ਨਸਾਂ ਅਤੇ ਮਾਸ ਦਿਖਾਈ ਦਿੱਤੇ ਅਤੇ ਚਮੜੀ ਨੇ ਉਹਨਾਂ ਨੂੰ ਢੱਕਿਆ ਹੋਇਆ ਸੀ, ਪਰ ਉਹਨਾਂ ਵਿੱਚ ਸਾਹ ਨਹੀਂ ਸੀ।
9ਫਿਰ ਉਸਨੇ ਮੈਨੂੰ ਕਿਹਾ, “ਸਾਹ ਲਈ ਭਵਿੱਖਬਾਣੀ ਕਰ; ਹੇ ਮਨੁੱਖ ਦੇ ਪੁੱਤਰ, ਭਵਿੱਖਬਾਣੀ ਕਰ! ਤੂੰ ਸਾਹ ਨੂੰ ਆਖ, ‘ਕਿ ਸਰਬਸ਼ਕਤੀਮਾਨ ਯਾਹਵੇਹ ਇਹ ਆਖਦਾ ਹੈ: ਹੇ ਸਾਹ, ਤੁਸੀਂ ਚਾਰੇ ਪਾਸੇ ਦੀਆਂ ਹਵਾਵਾਂ ਤੋਂ ਆਓ ਅਤੇ ਵੱਢਿਆਂ ਹੋਇਆਂ ਵਿੱਚ ਸਾਹ ਪਾਓ, ਤਾਂ ਕਿ ਉਹ ਜੀਉਂਦੀਆਂ ਹੋ ਜਾਣ।’ ”
10ਇਸ ਲਈ ਜਿਵੇਂ ਉਸਨੇ ਮੈਨੂੰ ਹੁਕਮ ਦਿੱਤਾ ਸੀ ਮੈਂ ਭਵਿੱਖਬਾਣੀ ਕੀਤੀ, ਅਤੇ ਸਾਹ ਉਹਨਾਂ ਵਿੱਚ ਦਾਖਲ ਹੋਇਆ; ਉਹ ਜੀਵਨ ਵਿੱਚ ਆਏ ਅਤੇ ਆਪਣੇ ਪੈਰਾਂ ਤੇ ਖੜ੍ਹੇ ਹੋ ਗਏ ਇੱਕ ਬਹੁਤ ਹੀ ਵੱਡੀ ਫੌਜ ਸੀ।
11ਫਿਰ ਉਸਨੇ ਮੈਨੂੰ ਕਿਹਾ: “ਹੇ ਮਨੁੱਖ ਦੇ ਪੁੱਤਰ, ਇਹ ਹੱਡੀਆਂ ਇਸਰਾਏਲ ਦੇ ਲੋਕ ਹਨ। ਉਹ ਕਹਿੰਦੇ ਹਨ, ‘ਸਾਡੀਆਂ ਹੱਡੀਆਂ ਸੁੱਕ ਗਈਆਂ ਹਨ ਅਤੇ ਸਾਡੀ ਉਮੀਦ ਖਤਮ ਹੋ ਗਈ ਹੈ; ਅਸੀਂ ਕੱਟੇ ਹੋਏ ਹਾਂ।’
12ਇਸ ਲਈ ਭਵਿੱਖਬਾਣੀ ਕਰੋ ਅਤੇ ਉਹਨਾਂ ਨੂੰ ਕਹੋ: ‘ਸਰਬਸ਼ਕਤੀਮਾਨ ਯਾਹਵੇਹ ਇਹ ਉਹੀ ਹੈ ਜੋ ਆਖਦਾ ਹੈ: ਮੇਰੇ ਲੋਕੋ, ਮੈਂ ਤੁਹਾਡੀਆਂ ਕਬਰਾਂ ਨੂੰ ਖੋਲ੍ਹਣ ਜਾ ਰਿਹਾ ਹਾਂ ਅਤੇ ਤੁਹਾਨੂੰ ਉਹਨਾਂ ਵਿੱਚੋਂ ਉਭਾਰਾਂਗਾ; ਮੈਂ ਤੁਹਾਨੂੰ ਇਸਰਾਏਲ ਦੀ ਧਰਤੀ ਉੱਤੇ ਵਾਪਸ ਲਿਆਵਾਂਗਾ।