ਹਿਜ਼ਕੀਏਲ 37

ਉਸ ਮੈਨੂੰ ਉਹਨਾਂ ਵਿੱਚ ਲੈ ਗਿਆ ਅਤੇ ਮੈਂ ਘਾਟੀ ਦੇ ਥਲ ਉੱਤੇ ਬਹੁਤ ਸਾਰੀਆਂ ਹੱਡੀਆਂ ਵੇਖੀਆਂ ਜੋ ਬਹੁਤ ਸੁੱਕੀਆਂ ਹੋਈਆਂ ਸਨ।

Ezekiel 37:2 (UKJV) And caused me to pass by them round about: and, behold, there were very many in the open valley; and, lo, they were very dry.

1ਯਾਹਵੇਹ ਦਾ ਹੱਥ ਮੇਰੇ ਉੱਤੇ ਸੀ, ਅਤੇ ਉਸਨੇ ਮੈਨੂੰ ਯਾਹਵੇਹ ਦੇ ਆਤਮਾ ਦੁਆਰਾ ਬਾਹਰ ਕੱਢਿਆ ਅਤੇ ਇੱਕ ਘਾਟੀ ਦੇ ਵਿਚਕਾਰ ਖੜ੍ਹਾ ਕੀਤਾ। ਉਹ ਘਾਟੀ ਹੱਡੀਆਂ ਨਾਲ ਭਰੀ ਹੋਈ ਸੀ।

2ਉਸ ਮੈਨੂੰ ਉਹਨਾਂ ਵਿੱਚ ਲੈ ਗਿਆ ਅਤੇ ਮੈਂ ਘਾਟੀ ਦੇ ਥਲ ਉੱਤੇ ਬਹੁਤ ਸਾਰੀਆਂ ਹੱਡੀਆਂ ਵੇਖੀਆਂ ਜੋ ਬਹੁਤ ਸੁੱਕੀਆਂ ਹੋਈਆਂ ਸਨ।

3ਉਸ ਨੇ ਮੈਨੂੰ ਪੁੱਛਿਆ, “ਮਨੁੱਖ ਦੇ ਪੁੱਤਰ, ਕੀ ਇਹ ਹੱਡੀਆਂ ਜੀਉਂਦੀਆਂ ਹੋ ਸਕਦੀਆਂ ਹਨ?” ਮੈਂ ਆਖਿਆ, “ਹੇ ਸਰਬਸ਼ਕਤੀਮਾਨ ਯਾਹਵੇਹ ਮੈਂ ਨਹੀਂ ਜਾਣਦਾ।”

4ਫਿਰ ਉਸਨੇ ਮੈਨੂੰ ਕਿਹਾ, “ਇਨ੍ਹਾਂ ਹੱਡੀਆਂ ਉੱਤੇ ਭਵਿੱਖਬਾਣੀ ਕਰ ਅਤੇ ਉਹਨਾਂ ਨੂੰ ਆਖ, ‘ਹੇ ਸੁੱਕੀਆਂ ਹੱਡੀਆਂ, ਯਾਹਵੇਹ ਦਾ ਬਚਨ ਸੁਣੋ!

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.