2ਉਸ ਮੈਨੂੰ ਉਹਨਾਂ ਵਿੱਚ ਲੈ ਗਿਆ ਅਤੇ ਮੈਂ ਘਾਟੀ ਦੇ ਥਲ ਉੱਤੇ ਬਹੁਤ ਸਾਰੀਆਂ ਹੱਡੀਆਂ ਵੇਖੀਆਂ ਜੋ ਬਹੁਤ ਸੁੱਕੀਆਂ ਹੋਈਆਂ ਸਨ।
3ਉਸ ਨੇ ਮੈਨੂੰ ਪੁੱਛਿਆ, “ਮਨੁੱਖ ਦੇ ਪੁੱਤਰ, ਕੀ ਇਹ ਹੱਡੀਆਂ ਜੀਉਂਦੀਆਂ ਹੋ ਸਕਦੀਆਂ ਹਨ?” ਮੈਂ ਆਖਿਆ, “ਹੇ ਸਰਬਸ਼ਕਤੀਮਾਨ ਯਾਹਵੇਹ ਮੈਂ ਨਹੀਂ ਜਾਣਦਾ।”
4ਫਿਰ ਉਸਨੇ ਮੈਨੂੰ ਕਿਹਾ, “ਇਨ੍ਹਾਂ ਹੱਡੀਆਂ ਉੱਤੇ ਭਵਿੱਖਬਾਣੀ ਕਰ ਅਤੇ ਉਹਨਾਂ ਨੂੰ ਆਖ, ‘ਹੇ ਸੁੱਕੀਆਂ ਹੱਡੀਆਂ, ਯਾਹਵੇਹ ਦਾ ਬਚਨ ਸੁਣੋ!
5ਸਰਬਸ਼ਕਤੀਮਾਨ ਯਾਹਵੇਹ ਇਨ੍ਹਾਂ ਹੱਡੀਆਂ ਨੂੰ ਇਹ ਆਖਦਾ ਹੈ: ਮੈਂ ਤੁਹਾਡੇ ਅੰਦਰ ਸਾਹ ਪਾਵਾਂਗਾ ਅਤੇ ਤੁਸੀਂ ਜੀਉਂਦੀਆਂ ਹੋ ਜਾਓਗੀਆਂ।
6ਮੈਂ ਤੁਹਾਡੇ ਨਾਲ ਨਸਾਂ ਜੋੜਾਂਗਾ ਅਤੇ ਤੁਹਾਡੇ ਉੱਤੇ ਮਾਸ ਚੜ੍ਹਾਵਾਂਗਾ ਅਤੇ ਤੁਹਾਨੂੰ ਚਮੜੀ ਨਾਲ ਢੱਕ ਦਿਆਂਗਾ; ਮੈਂ ਤੁਹਾਡੇ ਵਿੱਚ ਸਾਹ ਪਾਵਾਂਗਾ, ਅਤੇ ਤੂੰ ਜੀਵਨ ਵਿੱਚ ਆ ਜਾਵੇਂਗਾ। ਤਦ ਤੁਹਾਨੂੰ ਪਤਾ ਲੱਗੇਗਾ ਕਿ ਮੈਂ ਯਾਹਵੇਹ ਹਾਂ।’ ”