4ਫਿਰ ਉਸਨੇ ਮੈਨੂੰ ਕਿਹਾ, “ਇਨ੍ਹਾਂ ਹੱਡੀਆਂ ਉੱਤੇ ਭਵਿੱਖਬਾਣੀ ਕਰ ਅਤੇ ਉਹਨਾਂ ਨੂੰ ਆਖ, ‘ਹੇ ਸੁੱਕੀਆਂ ਹੱਡੀਆਂ, ਯਾਹਵੇਹ ਦਾ ਬਚਨ ਸੁਣੋ!
5ਸਰਬਸ਼ਕਤੀਮਾਨ ਯਾਹਵੇਹ ਇਨ੍ਹਾਂ ਹੱਡੀਆਂ ਨੂੰ ਇਹ ਆਖਦਾ ਹੈ: ਮੈਂ ਤੁਹਾਡੇ ਅੰਦਰ ਸਾਹ ਪਾਵਾਂਗਾ ਅਤੇ ਤੁਸੀਂ ਜੀਉਂਦੀਆਂ ਹੋ ਜਾਓਗੀਆਂ।
6ਮੈਂ ਤੁਹਾਡੇ ਨਾਲ ਨਸਾਂ ਜੋੜਾਂਗਾ ਅਤੇ ਤੁਹਾਡੇ ਉੱਤੇ ਮਾਸ ਚੜ੍ਹਾਵਾਂਗਾ ਅਤੇ ਤੁਹਾਨੂੰ ਚਮੜੀ ਨਾਲ ਢੱਕ ਦਿਆਂਗਾ; ਮੈਂ ਤੁਹਾਡੇ ਵਿੱਚ ਸਾਹ ਪਾਵਾਂਗਾ, ਅਤੇ ਤੂੰ ਜੀਵਨ ਵਿੱਚ ਆ ਜਾਵੇਂਗਾ। ਤਦ ਤੁਹਾਨੂੰ ਪਤਾ ਲੱਗੇਗਾ ਕਿ ਮੈਂ ਯਾਹਵੇਹ ਹਾਂ।’ ”
7ਇਸ ਲਈ ਜਿਵੇਂ ਮੈਨੂੰ ਹੁਕਮ ਦਿੱਤਾ ਗਿਆ ਸੀ ਮੈਂ ਭਵਿੱਖਬਾਣੀ ਕੀਤੀ ਅਤੇ ਜਿਸ ਵੇਲੇ ਮੈਂ ਭਵਿੱਖਬਾਣੀ ਕਰ ਰਿਹਾ ਸੀ, ਤਾਂ ਇੱਕ ਸ਼ੋਰ ਆਇਆ ਅਤੇ ਵੇਖੋ, ਇਹ ਭੂਚਾਲ ਸੀ ਅਤੇ ਹੱਡੀਆਂ ਇੱਕ ਦੂਜੀ ਨਾਲ ਜੁੜ ਗਈਆਂ, ਹਰੇਕ ਹੱਡੀ ਆਪਣੀ ਹੱਡੀ ਨਾਲ।
8ਮੈਂ ਦੇਖਿਆ, ਅਤੇ ਉਹਨਾਂ ਉੱਤੇ ਨਸਾਂ ਅਤੇ ਮਾਸ ਦਿਖਾਈ ਦਿੱਤੇ ਅਤੇ ਚਮੜੀ ਨੇ ਉਹਨਾਂ ਨੂੰ ਢੱਕਿਆ ਹੋਇਆ ਸੀ, ਪਰ ਉਹਨਾਂ ਵਿੱਚ ਸਾਹ ਨਹੀਂ ਸੀ।