ਹਿਜ਼ਕੀਏਲ 37

ਉਸ ਨੇ ਮੈਨੂੰ ਪੁੱਛਿਆ, “ਮਨੁੱਖ ਦੇ ਪੁੱਤਰ, ਕੀ ਇਹ ਹੱਡੀਆਂ ਜੀਉਂਦੀਆਂ ਹੋ ਸਕਦੀਆਂ ਹਨ?” ਮੈਂ ਆਖਿਆ, “ਹੇ ਸਰਬਸ਼ਕਤੀਮਾਨ ਯਾਹਵੇਹ ਮੈਂ ਨਹੀਂ ਜਾਣਦਾ।”

Ezekiel 37:3 (UKJV) And he said unto me, Son of man, can these bones live? And I answered, O Lord GOD, you know.

1ਯਾਹਵੇਹ ਦਾ ਹੱਥ ਮੇਰੇ ਉੱਤੇ ਸੀ, ਅਤੇ ਉਸਨੇ ਮੈਨੂੰ ਯਾਹਵੇਹ ਦੇ ਆਤਮਾ ਦੁਆਰਾ ਬਾਹਰ ਕੱਢਿਆ ਅਤੇ ਇੱਕ ਘਾਟੀ ਦੇ ਵਿਚਕਾਰ ਖੜ੍ਹਾ ਕੀਤਾ। ਉਹ ਘਾਟੀ ਹੱਡੀਆਂ ਨਾਲ ਭਰੀ ਹੋਈ ਸੀ।

2ਉਸ ਮੈਨੂੰ ਉਹਨਾਂ ਵਿੱਚ ਲੈ ਗਿਆ ਅਤੇ ਮੈਂ ਘਾਟੀ ਦੇ ਥਲ ਉੱਤੇ ਬਹੁਤ ਸਾਰੀਆਂ ਹੱਡੀਆਂ ਵੇਖੀਆਂ ਜੋ ਬਹੁਤ ਸੁੱਕੀਆਂ ਹੋਈਆਂ ਸਨ।

3ਉਸ ਨੇ ਮੈਨੂੰ ਪੁੱਛਿਆ, “ਮਨੁੱਖ ਦੇ ਪੁੱਤਰ, ਕੀ ਇਹ ਹੱਡੀਆਂ ਜੀਉਂਦੀਆਂ ਹੋ ਸਕਦੀਆਂ ਹਨ?” ਮੈਂ ਆਖਿਆ, “ਹੇ ਸਰਬਸ਼ਕਤੀਮਾਨ ਯਾਹਵੇਹ ਮੈਂ ਨਹੀਂ ਜਾਣਦਾ।”

4ਫਿਰ ਉਸਨੇ ਮੈਨੂੰ ਕਿਹਾ, “ਇਨ੍ਹਾਂ ਹੱਡੀਆਂ ਉੱਤੇ ਭਵਿੱਖਬਾਣੀ ਕਰ ਅਤੇ ਉਹਨਾਂ ਨੂੰ ਆਖ, ‘ਹੇ ਸੁੱਕੀਆਂ ਹੱਡੀਆਂ, ਯਾਹਵੇਹ ਦਾ ਬਚਨ ਸੁਣੋ!

5ਸਰਬਸ਼ਕਤੀਮਾਨ ਯਾਹਵੇਹ ਇਨ੍ਹਾਂ ਹੱਡੀਆਂ ਨੂੰ ਇਹ ਆਖਦਾ ਹੈ: ਮੈਂ ਤੁਹਾਡੇ ਅੰਦਰ ਸਾਹ ਪਾਵਾਂਗਾ ਅਤੇ ਤੁਸੀਂ ਜੀਉਂਦੀਆਂ ਹੋ ਜਾਓਗੀਆਂ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.