9ਤੂੰ ਅਤੇ ਤੇਰੀਆਂ ਸਾਰੀਆਂ ਫ਼ੌਜਾਂ ਅਤੇ ਤੇਰੇ ਨਾਲ ਬਹੁਤ ਸਾਰੀਆਂ ਕੌਮਾਂ ਤੂਫ਼ਾਨ ਵਾਂਗ ਅੱਗੇ ਵਧਣਗੀਆਂ ਅਤੇ ਤੁਸੀਂ ਧਰਤੀ ਨੂੰ ਢੱਕਣ ਵਾਲੇ ਬੱਦਲ ਵਾਂਗ ਹੋਵੋਂਗੇ।
10“ ‘ਸਰਬਸ਼ਕਤੀਮਾਨ ਯਾਹਵੇਹ, ਇਹ ਉਹੀ ਹੈ ਜੋ ਆਖਦਾ ਹੈ: ਉਸ ਦਿਨ ਤੁਹਾਡੇ ਮਨ ਵਿੱਚ ਵਿਚਾਰ ਆਉਣਗੇ ਅਤੇ ਤੁਸੀਂ ਇੱਕ ਭੈੜੀ ਯੋਜਨਾ ਬਣਾਓਗੇ।
11ਤੂੰ ਆਖੇਂਗਾ, “ਮੈਂ ਬਿਨ੍ਹਾਂ ਸ਼ਹਿਰ ਪਨਾਹ ਵਾਲੇ ਪਿੰਡਾਂ ਦੇ ਦੇਸ ਉੱਤੇ ਹਮਲਾ ਕਰਾਂਗਾ। ਮੈਂ ਉਹਨਾਂ ਉੱਤੇ ਹਮਲਾ ਕਰਾਂਗਾ, ਜਿਹੜੇ ਅਰਾਮ ਤੇ ਬੇਫਿਕਰੀ ਨਾਲ ਵੱਸਦੇ ਹਨ, ਉਹ ਸਾਰੇ ਦੇ ਸਾਰੇ ਜੋ ਬਿਨਾਂ ਕੰਧਾਂ ਦੇ ਵੱਸਦੇ ਹਨ, ਨਾ ਹੀ ਖਾਈਆਂ ਅਤੇ ਨਾ ਦਰਵਾਜ਼ੇ ਹਨ।
12ਤਦ ਜੋ ਤੂੰ ਲੁੱਟੇ ਅਤੇ ਲੁੱਟ ਦਾ ਮਾਲ ਖੋਹ ਲਵੇਂ ਅਤੇ ਉਹਨਾਂ ਉੱਜੜੀਆਂ ਥਾਵਾਂ ਤੇ ਜਿਹੜੀਆਂ ਹੁਣ ਆਬਾਦ ਹਨ ਅਤੇ ਉਹਨਾਂ ਲੋਕਾਂ ਤੇ ਜਿਹੜੇ ਸਾਰੀਆਂ ਕੌਮਾਂ ਵਿੱਚੋਂ ਇਕੱਠੇ ਹੋਏ ਹਨ ਆਪਣਾ ਹੱਥ ਚਲਾਵੇਂ, ਜਿਹਨਾਂ ਪਸ਼ੂਆਂ ਤੇ ਮਾਲ ਨੂੰ ਪ੍ਰਾਪਤ ਕੀਤਾ ਹੈ ਅਤੇ ਧਰਤੀ ਦੀ ਧੁੰਨੀ ਤੇ ਵੱਸਦੇ ਹਨ।”
13ਸ਼ਬਾ ਅਤੇ ਦਦਾਨ ਅਤੇ ਤਰਸ਼ੀਸ਼ ਦੇ ਵਪਾਰੀ ਅਤੇ ਉਸਦੇ ਸਾਰੇ ਪਿੰਡ ਤੈਨੂੰ ਆਖਣਗੇ, “ਕੀ ਤੂੰ ਲੁੱਟਣ ਆਇਆ ਹੈ? ਕੀ ਤੂੰ ਲੁੱਟ-ਖੋਹ ਕਰਨ, ਸੋਨਾ ਚਾਂਦੀ ਲੈ ਜਾਣ, ਪਸ਼ੂਆਂ ਅਤੇ ਮਾਲ-ਧਨ ਲੁੱਟਣ ਅਤੇ ਬਹੁਤ ਸਾਰੀ ਲੁੱਟ ਖੋਹਣ ਲਈ ਆਪਣੀਆਂ ਭੀੜਾਂ ਇਕੱਠੀਆਂ ਕੀਤੀਆਂ ਹਨ?” ’