ਹਿਜ਼ਕੀਏਲ 38

ਸ਼ਬਾ ਅਤੇ ਦਦਾਨ ਅਤੇ ਤਰਸ਼ੀਸ਼ ਦੇ ਵਪਾਰੀ ਅਤੇ ਉਸਦੇ ਸਾਰੇ ਪਿੰਡ ਤੈਨੂੰ ਆਖਣਗੇ, “ਕੀ ਤੂੰ ਲੁੱਟਣ ਆਇਆ ਹੈ? ਕੀ ਤੂੰ ਲੁੱਟ-ਖੋਹ ਕਰਨ, ਸੋਨਾ ਚਾਂਦੀ ਲੈ ਜਾਣ, ਪਸ਼ੂਆਂ ਅਤੇ ਮਾਲ-ਧਨ ਲੁੱਟਣ ਅਤੇ ਬਹੁਤ ਸਾਰੀ ਲੁੱਟ ਖੋਹਣ ਲਈ ਆਪਣੀਆਂ ਭੀੜਾਂ ਇਕੱਠੀਆਂ ਕੀਤੀਆਂ ਹਨ?” ’

Ezekiel 38:13 (UKJV) Sheba, and Dedan, and the merchants of Tarshish, with all the young lions thereof, shall say unto you, Are you come to take a spoil? have you gathered your company to take a prey? to carry away silver and gold, to take away cattle and goods, to take a great spoil?

11ਤੂੰ ਆਖੇਂਗਾ, “ਮੈਂ ਬਿਨ੍ਹਾਂ ਸ਼ਹਿਰ ਪਨਾਹ ਵਾਲੇ ਪਿੰਡਾਂ ਦੇ ਦੇਸ ਉੱਤੇ ਹਮਲਾ ਕਰਾਂਗਾ। ਮੈਂ ਉਹਨਾਂ ਉੱਤੇ ਹਮਲਾ ਕਰਾਂਗਾ, ਜਿਹੜੇ ਅਰਾਮ ਤੇ ਬੇਫਿਕਰੀ ਨਾਲ ਵੱਸਦੇ ਹਨ, ਉਹ ਸਾਰੇ ਦੇ ਸਾਰੇ ਜੋ ਬਿਨਾਂ ਕੰਧਾਂ ਦੇ ਵੱਸਦੇ ਹਨ, ਨਾ ਹੀ ਖਾਈਆਂ ਅਤੇ ਨਾ ਦਰਵਾਜ਼ੇ ਹਨ।

12ਤਦ ਜੋ ਤੂੰ ਲੁੱਟੇ ਅਤੇ ਲੁੱਟ ਦਾ ਮਾਲ ਖੋਹ ਲਵੇਂ ਅਤੇ ਉਹਨਾਂ ਉੱਜੜੀਆਂ ਥਾਵਾਂ ਤੇ ਜਿਹੜੀਆਂ ਹੁਣ ਆਬਾਦ ਹਨ ਅਤੇ ਉਹਨਾਂ ਲੋਕਾਂ ਤੇ ਜਿਹੜੇ ਸਾਰੀਆਂ ਕੌਮਾਂ ਵਿੱਚੋਂ ਇਕੱਠੇ ਹੋਏ ਹਨ ਆਪਣਾ ਹੱਥ ਚਲਾਵੇਂ, ਜਿਹਨਾਂ ਪਸ਼ੂਆਂ ਤੇ ਮਾਲ ਨੂੰ ਪ੍ਰਾਪਤ ਕੀਤਾ ਹੈ ਅਤੇ ਧਰਤੀ ਦੀ ਧੁੰਨੀ ਤੇ ਵੱਸਦੇ ਹਨ।”

13ਸ਼ਬਾ ਅਤੇ ਦਦਾਨ ਅਤੇ ਤਰਸ਼ੀਸ਼ ਦੇ ਵਪਾਰੀ ਅਤੇ ਉਸਦੇ ਸਾਰੇ ਪਿੰਡ ਤੈਨੂੰ ਆਖਣਗੇ, “ਕੀ ਤੂੰ ਲੁੱਟਣ ਆਇਆ ਹੈ? ਕੀ ਤੂੰ ਲੁੱਟ-ਖੋਹ ਕਰਨ, ਸੋਨਾ ਚਾਂਦੀ ਲੈ ਜਾਣ, ਪਸ਼ੂਆਂ ਅਤੇ ਮਾਲ-ਧਨ ਲੁੱਟਣ ਅਤੇ ਬਹੁਤ ਸਾਰੀ ਲੁੱਟ ਖੋਹਣ ਲਈ ਆਪਣੀਆਂ ਭੀੜਾਂ ਇਕੱਠੀਆਂ ਕੀਤੀਆਂ ਹਨ?” ’

14“ਇਸ ਲਈ, ਹੇ ਮਨੁੱਖ ਦੇ ਪੁੱਤਰ, ਅਗੰਮਵਾਕ ਕਰ ਅਤੇ ਗੋਗ ਨੂੰ ਆਖ: ‘ਸਰਬਸ਼ਕਤੀਮਾਨ ਯਾਹਵੇਹ ਇਹ ਆਖਦਾ ਹੈ: ਉਸ ਦਿਨ, ਜਦੋਂ ਮੇਰੀ ਪਰਜਾ ਇਸਰਾਏਲ ਸੁਰੱਖਿਅਤ ਰਹਿ ਰਹੀ ਹੈ, ਕੀ ਤੂੰ ਇਸ ਵੱਲ ਧਿਆਨ ਨਹੀਂ ਦੇਵੇਗਾ?

15ਤੁਸੀਂ ਦੂਰ ਉੱਤਰ ਵੱਲ ਆਪਣੇ ਸਥਾਨ ਤੋਂ ਆਵੋਂਗੇ, ਤੁਸੀਂ ਅਤੇ ਤੁਹਾਡੇ ਨਾਲ ਬਹੁਤ ਸਾਰੀਆਂ ਕੌਮਾਂ, ਉਹ ਸਭ ਘੋੜਿਆਂ ਉੱਤੇ ਸਵਾਰ, ਇੱਕ ਵੱਡੀ ਭੀੜ, ਇੱਕ ਸ਼ਕਤੀਸ਼ਾਲੀ ਸੈਨਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.