ਹਿਜ਼ਕੀਏਲ 38

ਤੁਸੀਂ ਦੂਰ ਉੱਤਰ ਵੱਲ ਆਪਣੇ ਸਥਾਨ ਤੋਂ ਆਵੋਂਗੇ, ਤੁਸੀਂ ਅਤੇ ਤੁਹਾਡੇ ਨਾਲ ਬਹੁਤ ਸਾਰੀਆਂ ਕੌਮਾਂ, ਉਹ ਸਭ ਘੋੜਿਆਂ ਉੱਤੇ ਸਵਾਰ, ਇੱਕ ਵੱਡੀ ਭੀੜ, ਇੱਕ ਸ਼ਕਤੀਸ਼ਾਲੀ ਸੈਨਾ।

Ezekiel 38:15 (UKJV) And you shall come from your place out of the north parts, you, and many people with you, all of them riding upon horses, a great company, and a mighty army:

13ਸ਼ਬਾ ਅਤੇ ਦਦਾਨ ਅਤੇ ਤਰਸ਼ੀਸ਼ ਦੇ ਵਪਾਰੀ ਅਤੇ ਉਸਦੇ ਸਾਰੇ ਪਿੰਡ ਤੈਨੂੰ ਆਖਣਗੇ, “ਕੀ ਤੂੰ ਲੁੱਟਣ ਆਇਆ ਹੈ? ਕੀ ਤੂੰ ਲੁੱਟ-ਖੋਹ ਕਰਨ, ਸੋਨਾ ਚਾਂਦੀ ਲੈ ਜਾਣ, ਪਸ਼ੂਆਂ ਅਤੇ ਮਾਲ-ਧਨ ਲੁੱਟਣ ਅਤੇ ਬਹੁਤ ਸਾਰੀ ਲੁੱਟ ਖੋਹਣ ਲਈ ਆਪਣੀਆਂ ਭੀੜਾਂ ਇਕੱਠੀਆਂ ਕੀਤੀਆਂ ਹਨ?” ’

14“ਇਸ ਲਈ, ਹੇ ਮਨੁੱਖ ਦੇ ਪੁੱਤਰ, ਅਗੰਮਵਾਕ ਕਰ ਅਤੇ ਗੋਗ ਨੂੰ ਆਖ: ‘ਸਰਬਸ਼ਕਤੀਮਾਨ ਯਾਹਵੇਹ ਇਹ ਆਖਦਾ ਹੈ: ਉਸ ਦਿਨ, ਜਦੋਂ ਮੇਰੀ ਪਰਜਾ ਇਸਰਾਏਲ ਸੁਰੱਖਿਅਤ ਰਹਿ ਰਹੀ ਹੈ, ਕੀ ਤੂੰ ਇਸ ਵੱਲ ਧਿਆਨ ਨਹੀਂ ਦੇਵੇਗਾ?

15ਤੁਸੀਂ ਦੂਰ ਉੱਤਰ ਵੱਲ ਆਪਣੇ ਸਥਾਨ ਤੋਂ ਆਵੋਂਗੇ, ਤੁਸੀਂ ਅਤੇ ਤੁਹਾਡੇ ਨਾਲ ਬਹੁਤ ਸਾਰੀਆਂ ਕੌਮਾਂ, ਉਹ ਸਭ ਘੋੜਿਆਂ ਉੱਤੇ ਸਵਾਰ, ਇੱਕ ਵੱਡੀ ਭੀੜ, ਇੱਕ ਸ਼ਕਤੀਸ਼ਾਲੀ ਸੈਨਾ।

16ਮੇਰੀ ਪਰਜਾ ਇਸਰਾਏਲ ਤੇ ਚੜ੍ਹਾਈ ਕਰੇਂਗਾ ਅਤੇ ਧਰਤੀ ਨੂੰ ਬੱਦਲ ਵਾਂਗੂੰ ਲੁਕਾ ਲਵੇਂਗਾ, ਇਹ ਆਖਰੀ ਦਿਨਾਂ ਵਿੱਚ ਹੋਵੇਗਾ ਅਤੇ ਮੈਂ ਤੈਨੂੰ ਆਪਣੇ ਦੇਸ ਤੇ ਚੜ੍ਹਾ ਲਿਆਵਾਂਗਾ, ਤਾਂ ਜੋ ਕੌਮਾਂ ਮੈਨੂੰ ਜਾਣਨ, ਜਦੋਂ ਮੈਂ, ਹੇ ਗੋਗ, ਉਹਨਾਂ ਦੀਆਂ ਅੱਖਾਂ ਦੇ ਸਾਹਮਣੇ ਤੇਰੇ ਵਿੱਚ ਆਪਣੇ ਆਪ ਨੂੰ ਪਵਿੱਤਰ ਠਹਿਰਾਵਾਂਗਾ।

17“ ‘ਸਰਬਸ਼ਕਤੀਮਾਨ ਯਾਹਵੇਹ, ਇਹ ਉਹੀ ਹੈ ਜੋ ਆਖਦਾ ਹੈ: ਤੁਸੀਂ ਉਹ ਹੋ ਜਿਸ ਬਾਰੇ ਮੈਂ ਪੁਰਾਣੇ ਦਿਨਾਂ ਵਿੱਚ ਆਪਣੇ ਸੇਵਕ ਇਸਰਾਏਲ ਦੇ ਨਬੀਆਂ ਦੁਆਰਾ ਕਿਹਾ ਸੀ। ਉਸ ਸਮੇਂ ਉਹਨਾਂ ਨੇ ਸਾਲਾਂ ਤੱਕ ਭਵਿੱਖਬਾਣੀ ਕੀਤੀ ਕਿ ਮੈਂ ਤੁਹਾਨੂੰ ਉਹਨਾਂ ਦੇ ਵਿਰੁੱਧ ਲਿਆਵਾਂਗਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.