ਹਿਜ਼ਕੀਏਲ 38

“ ‘ਸਰਬਸ਼ਕਤੀਮਾਨ ਯਾਹਵੇਹ, ਇਹ ਉਹੀ ਹੈ ਜੋ ਆਖਦਾ ਹੈ: ਤੁਸੀਂ ਉਹ ਹੋ ਜਿਸ ਬਾਰੇ ਮੈਂ ਪੁਰਾਣੇ ਦਿਨਾਂ ਵਿੱਚ ਆਪਣੇ ਸੇਵਕ ਇਸਰਾਏਲ ਦੇ ਨਬੀਆਂ ਦੁਆਰਾ ਕਿਹਾ ਸੀ। ਉਸ ਸਮੇਂ ਉਹਨਾਂ ਨੇ ਸਾਲਾਂ ਤੱਕ ਭਵਿੱਖਬਾਣੀ ਕੀਤੀ ਕਿ ਮੈਂ ਤੁਹਾਨੂੰ ਉਹਨਾਂ ਦੇ ਵਿਰੁੱਧ ਲਿਆਵਾਂਗਾ।

Ezekiel 38:17 (UKJV) Thus says the Lord GOD; Are you he of whom I have spoken in old time by my servants the prophets of Israel, which prophesied in those days many years that I would bring you against them?

15ਤੁਸੀਂ ਦੂਰ ਉੱਤਰ ਵੱਲ ਆਪਣੇ ਸਥਾਨ ਤੋਂ ਆਵੋਂਗੇ, ਤੁਸੀਂ ਅਤੇ ਤੁਹਾਡੇ ਨਾਲ ਬਹੁਤ ਸਾਰੀਆਂ ਕੌਮਾਂ, ਉਹ ਸਭ ਘੋੜਿਆਂ ਉੱਤੇ ਸਵਾਰ, ਇੱਕ ਵੱਡੀ ਭੀੜ, ਇੱਕ ਸ਼ਕਤੀਸ਼ਾਲੀ ਸੈਨਾ।

16ਮੇਰੀ ਪਰਜਾ ਇਸਰਾਏਲ ਤੇ ਚੜ੍ਹਾਈ ਕਰੇਂਗਾ ਅਤੇ ਧਰਤੀ ਨੂੰ ਬੱਦਲ ਵਾਂਗੂੰ ਲੁਕਾ ਲਵੇਂਗਾ, ਇਹ ਆਖਰੀ ਦਿਨਾਂ ਵਿੱਚ ਹੋਵੇਗਾ ਅਤੇ ਮੈਂ ਤੈਨੂੰ ਆਪਣੇ ਦੇਸ ਤੇ ਚੜ੍ਹਾ ਲਿਆਵਾਂਗਾ, ਤਾਂ ਜੋ ਕੌਮਾਂ ਮੈਨੂੰ ਜਾਣਨ, ਜਦੋਂ ਮੈਂ, ਹੇ ਗੋਗ, ਉਹਨਾਂ ਦੀਆਂ ਅੱਖਾਂ ਦੇ ਸਾਹਮਣੇ ਤੇਰੇ ਵਿੱਚ ਆਪਣੇ ਆਪ ਨੂੰ ਪਵਿੱਤਰ ਠਹਿਰਾਵਾਂਗਾ।

17“ ‘ਸਰਬਸ਼ਕਤੀਮਾਨ ਯਾਹਵੇਹ, ਇਹ ਉਹੀ ਹੈ ਜੋ ਆਖਦਾ ਹੈ: ਤੁਸੀਂ ਉਹ ਹੋ ਜਿਸ ਬਾਰੇ ਮੈਂ ਪੁਰਾਣੇ ਦਿਨਾਂ ਵਿੱਚ ਆਪਣੇ ਸੇਵਕ ਇਸਰਾਏਲ ਦੇ ਨਬੀਆਂ ਦੁਆਰਾ ਕਿਹਾ ਸੀ। ਉਸ ਸਮੇਂ ਉਹਨਾਂ ਨੇ ਸਾਲਾਂ ਤੱਕ ਭਵਿੱਖਬਾਣੀ ਕੀਤੀ ਕਿ ਮੈਂ ਤੁਹਾਨੂੰ ਉਹਨਾਂ ਦੇ ਵਿਰੁੱਧ ਲਿਆਵਾਂਗਾ।

18ਉਸ ਦਿਨ ਅਜਿਹਾ ਹੋਵੇਗਾ ਕਿ ਜਦੋਂ ਗੋਗ ਇਸਰਾਏਲ ਦੀ ਭੂਮੀ ਉੱਤੇ ਚੜ੍ਹਾਈ ਕਰੇਗਾ ਤਾਂ ਮੇਰਾ ਗੁੱਸਾ ਜ਼ੋਰ ਨਾਲ ਚੜ੍ਹੇਗਾ, ਸਰਬਸ਼ਕਤੀਮਾਨ ਯਾਹਵੇਹ ਦਾ ਵਾਕ ਹੈ।

19ਮੇਰੇ ਜੋਸ਼ ਅਤੇ ਅੱਗ ਦੇ ਕ੍ਰੋਧ ਵਿੱਚ ਮੈਂ ਐਲਾਨ ਕਰਦਾ ਹਾਂ ਕਿ ਉਸ ਸਮੇਂ ਇਸਰਾਏਲ ਦੀ ਧਰਤੀ ਵਿੱਚ ਇੱਕ ਵੱਡਾ ਭੁਚਾਲ ਆਵੇਗਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.