ਹਿਜ਼ਕੀਏਲ 38

ਮੇਰੇ ਜੋਸ਼ ਅਤੇ ਅੱਗ ਦੇ ਕ੍ਰੋਧ ਵਿੱਚ ਮੈਂ ਐਲਾਨ ਕਰਦਾ ਹਾਂ ਕਿ ਉਸ ਸਮੇਂ ਇਸਰਾਏਲ ਦੀ ਧਰਤੀ ਵਿੱਚ ਇੱਕ ਵੱਡਾ ਭੁਚਾਲ ਆਵੇਗਾ।

Ezekiel 38:19 (UKJV) For in my jealousy and in the fire of my wrath have I spoken, Surely in that day there shall be a great shaking in the land of Israel;

17“ ‘ਸਰਬਸ਼ਕਤੀਮਾਨ ਯਾਹਵੇਹ, ਇਹ ਉਹੀ ਹੈ ਜੋ ਆਖਦਾ ਹੈ: ਤੁਸੀਂ ਉਹ ਹੋ ਜਿਸ ਬਾਰੇ ਮੈਂ ਪੁਰਾਣੇ ਦਿਨਾਂ ਵਿੱਚ ਆਪਣੇ ਸੇਵਕ ਇਸਰਾਏਲ ਦੇ ਨਬੀਆਂ ਦੁਆਰਾ ਕਿਹਾ ਸੀ। ਉਸ ਸਮੇਂ ਉਹਨਾਂ ਨੇ ਸਾਲਾਂ ਤੱਕ ਭਵਿੱਖਬਾਣੀ ਕੀਤੀ ਕਿ ਮੈਂ ਤੁਹਾਨੂੰ ਉਹਨਾਂ ਦੇ ਵਿਰੁੱਧ ਲਿਆਵਾਂਗਾ।

18ਉਸ ਦਿਨ ਅਜਿਹਾ ਹੋਵੇਗਾ ਕਿ ਜਦੋਂ ਗੋਗ ਇਸਰਾਏਲ ਦੀ ਭੂਮੀ ਉੱਤੇ ਚੜ੍ਹਾਈ ਕਰੇਗਾ ਤਾਂ ਮੇਰਾ ਗੁੱਸਾ ਜ਼ੋਰ ਨਾਲ ਚੜ੍ਹੇਗਾ, ਸਰਬਸ਼ਕਤੀਮਾਨ ਯਾਹਵੇਹ ਦਾ ਵਾਕ ਹੈ।

19ਮੇਰੇ ਜੋਸ਼ ਅਤੇ ਅੱਗ ਦੇ ਕ੍ਰੋਧ ਵਿੱਚ ਮੈਂ ਐਲਾਨ ਕਰਦਾ ਹਾਂ ਕਿ ਉਸ ਸਮੇਂ ਇਸਰਾਏਲ ਦੀ ਧਰਤੀ ਵਿੱਚ ਇੱਕ ਵੱਡਾ ਭੁਚਾਲ ਆਵੇਗਾ।

20ਸਮੁੰਦਰ ਵਿੱਚ ਮੱਛੀਆਂ, ਅਕਾਸ਼ ਦੇ ਪੰਛੀ, ਰੜ ਦੇ ਦਰਿੰਦੇ, ਸਾਰੇ ਘਿੱਸਰਨ ਵਾਲੇ ਜਿਹੜੇ ਧਰਤੀ ਉੱਤੇ ਘਿੱਸਰਦੇ ਹਨ ਅਤੇ ਸਾਰੇ ਮਨੁੱਖ ਜਿਹੜੇ ਭੂਮੀ ਤੇ ਹਨ, ਮੇਰੇ ਸਾਹਮਣੇ ਥਰ-ਥਰ ਕੰਬਣਗੇ ਅਤੇ ਪਹਾੜ ਡੇਗੇ ਜਾਣਗੇ ਅਤੇ ਢਲਾਨਾਂ ਡੇਗੀਆਂ ਜਾਣਗੀਆਂ ਅਤੇ ਹਰੇਕ ਕੰਧ ਧਰਤੀ ਤੇ ਡਿੱਗ ਪਏਗੀ।

21ਮੈਂ ਆਪਣੇ ਸਾਰੇ ਪਹਾੜਾਂ ਉੱਤੇ ਗੋਗ ਦੇ ਵਿਰੁੱਧ ਤਲਵਾਰ ਨੂੰ ਬੁਲਾਵਾਂਗਾ, ਸਰਬਸ਼ਕਤੀਮਾਨ ਯਾਹਵੇਹ ਦਾ ਵਾਕ ਹੈ। ਹਰ ਮਨੁੱਖ ਦੀ ਤਲਵਾਰ ਉਸਦੇ ਭਰਾ ਦੇ ਵਿਰੁੱਧ ਹੋਵੇਗੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.