19ਮੇਰੇ ਜੋਸ਼ ਅਤੇ ਅੱਗ ਦੇ ਕ੍ਰੋਧ ਵਿੱਚ ਮੈਂ ਐਲਾਨ ਕਰਦਾ ਹਾਂ ਕਿ ਉਸ ਸਮੇਂ ਇਸਰਾਏਲ ਦੀ ਧਰਤੀ ਵਿੱਚ ਇੱਕ ਵੱਡਾ ਭੁਚਾਲ ਆਵੇਗਾ।
20ਸਮੁੰਦਰ ਵਿੱਚ ਮੱਛੀਆਂ, ਅਕਾਸ਼ ਦੇ ਪੰਛੀ, ਰੜ ਦੇ ਦਰਿੰਦੇ, ਸਾਰੇ ਘਿੱਸਰਨ ਵਾਲੇ ਜਿਹੜੇ ਧਰਤੀ ਉੱਤੇ ਘਿੱਸਰਦੇ ਹਨ ਅਤੇ ਸਾਰੇ ਮਨੁੱਖ ਜਿਹੜੇ ਭੂਮੀ ਤੇ ਹਨ, ਮੇਰੇ ਸਾਹਮਣੇ ਥਰ-ਥਰ ਕੰਬਣਗੇ ਅਤੇ ਪਹਾੜ ਡੇਗੇ ਜਾਣਗੇ ਅਤੇ ਢਲਾਨਾਂ ਡੇਗੀਆਂ ਜਾਣਗੀਆਂ ਅਤੇ ਹਰੇਕ ਕੰਧ ਧਰਤੀ ਤੇ ਡਿੱਗ ਪਏਗੀ।
21ਮੈਂ ਆਪਣੇ ਸਾਰੇ ਪਹਾੜਾਂ ਉੱਤੇ ਗੋਗ ਦੇ ਵਿਰੁੱਧ ਤਲਵਾਰ ਨੂੰ ਬੁਲਾਵਾਂਗਾ, ਸਰਬਸ਼ਕਤੀਮਾਨ ਯਾਹਵੇਹ ਦਾ ਵਾਕ ਹੈ। ਹਰ ਮਨੁੱਖ ਦੀ ਤਲਵਾਰ ਉਸਦੇ ਭਰਾ ਦੇ ਵਿਰੁੱਧ ਹੋਵੇਗੀ।
22ਮੈਂ ਉਸ ਨੂੰ ਬਿਪਤਾ ਅਤੇ ਖੂਨ-ਖਰਾਬੇ ਨਾਲ ਸਜ਼ਾ ਦੇਵਾਂਗਾ; ਮੈਂ ਉਸ ਉੱਤੇ ਅਤੇ ਉਸ ਦੀਆਂ ਫ਼ੌਜਾਂ ਉੱਤੇ ਅਤੇ ਉਸ ਦੇ ਨਾਲ ਦੀਆਂ ਬਹੁਤ ਸਾਰੀਆਂ ਕੌਮਾਂ ਉੱਤੇ ਮੀਂਹ, ਗੜੇ ਅਤੇ ਬਲਦੀ ਗੰਧਕ ਦੇ ਮੀਂਹ ਵਰ੍ਹਾਵਾਂਗਾ।
23ਅਤੇ ਇਸ ਲਈ ਮੈਂ ਆਪਣੀ ਮਹਾਨਤਾ ਅਤੇ ਆਪਣੀ ਪਵਿੱਤਰਤਾ ਨੂੰ ਦਰਸਾਵਾਂਗਾ, ਅਤੇ ਮੈਂ ਆਪਣੇ ਆਪ ਨੂੰ ਬਹੁਤ ਸਾਰੀਆਂ ਕੌਮਾਂ ਦੇ ਸਾਹਮਣੇ ਪ੍ਰਗਟ ਕਰਾਂਗਾ। ਤਦ ਉਹ ਜਾਣ ਲੈਣਗੇ ਕਿ ਮੈਂ ਯਾਹਵੇਹ ਹਾਂ।’