ਹਿਜ਼ਕੀਏਲ 38

ਮੈਂ ਉਸ ਨੂੰ ਬਿਪਤਾ ਅਤੇ ਖੂਨ-ਖਰਾਬੇ ਨਾਲ ਸਜ਼ਾ ਦੇਵਾਂਗਾ; ਮੈਂ ਉਸ ਉੱਤੇ ਅਤੇ ਉਸ ਦੀਆਂ ਫ਼ੌਜਾਂ ਉੱਤੇ ਅਤੇ ਉਸ ਦੇ ਨਾਲ ਦੀਆਂ ਬਹੁਤ ਸਾਰੀਆਂ ਕੌਮਾਂ ਉੱਤੇ ਮੀਂਹ, ਗੜੇ ਅਤੇ ਬਲਦੀ ਗੰਧਕ ਦੇ ਮੀਂਹ ਵਰ੍ਹਾਵਾਂਗਾ।

Ezekiel 38:22 (UKJV) And I will plead against him with pestilence and with blood; and I will rain upon him, and upon his bands, and upon the many people that are with him, an overflowing rain, and great hailstones, fire, and brimstone.

20ਸਮੁੰਦਰ ਵਿੱਚ ਮੱਛੀਆਂ, ਅਕਾਸ਼ ਦੇ ਪੰਛੀ, ਰੜ ਦੇ ਦਰਿੰਦੇ, ਸਾਰੇ ਘਿੱਸਰਨ ਵਾਲੇ ਜਿਹੜੇ ਧਰਤੀ ਉੱਤੇ ਘਿੱਸਰਦੇ ਹਨ ਅਤੇ ਸਾਰੇ ਮਨੁੱਖ ਜਿਹੜੇ ਭੂਮੀ ਤੇ ਹਨ, ਮੇਰੇ ਸਾਹਮਣੇ ਥਰ-ਥਰ ਕੰਬਣਗੇ ਅਤੇ ਪਹਾੜ ਡੇਗੇ ਜਾਣਗੇ ਅਤੇ ਢਲਾਨਾਂ ਡੇਗੀਆਂ ਜਾਣਗੀਆਂ ਅਤੇ ਹਰੇਕ ਕੰਧ ਧਰਤੀ ਤੇ ਡਿੱਗ ਪਏਗੀ।

21ਮੈਂ ਆਪਣੇ ਸਾਰੇ ਪਹਾੜਾਂ ਉੱਤੇ ਗੋਗ ਦੇ ਵਿਰੁੱਧ ਤਲਵਾਰ ਨੂੰ ਬੁਲਾਵਾਂਗਾ, ਸਰਬਸ਼ਕਤੀਮਾਨ ਯਾਹਵੇਹ ਦਾ ਵਾਕ ਹੈ। ਹਰ ਮਨੁੱਖ ਦੀ ਤਲਵਾਰ ਉਸਦੇ ਭਰਾ ਦੇ ਵਿਰੁੱਧ ਹੋਵੇਗੀ।

22ਮੈਂ ਉਸ ਨੂੰ ਬਿਪਤਾ ਅਤੇ ਖੂਨ-ਖਰਾਬੇ ਨਾਲ ਸਜ਼ਾ ਦੇਵਾਂਗਾ; ਮੈਂ ਉਸ ਉੱਤੇ ਅਤੇ ਉਸ ਦੀਆਂ ਫ਼ੌਜਾਂ ਉੱਤੇ ਅਤੇ ਉਸ ਦੇ ਨਾਲ ਦੀਆਂ ਬਹੁਤ ਸਾਰੀਆਂ ਕੌਮਾਂ ਉੱਤੇ ਮੀਂਹ, ਗੜੇ ਅਤੇ ਬਲਦੀ ਗੰਧਕ ਦੇ ਮੀਂਹ ਵਰ੍ਹਾਵਾਂਗਾ।

23ਅਤੇ ਇਸ ਲਈ ਮੈਂ ਆਪਣੀ ਮਹਾਨਤਾ ਅਤੇ ਆਪਣੀ ਪਵਿੱਤਰਤਾ ਨੂੰ ਦਰਸਾਵਾਂਗਾ, ਅਤੇ ਮੈਂ ਆਪਣੇ ਆਪ ਨੂੰ ਬਹੁਤ ਸਾਰੀਆਂ ਕੌਮਾਂ ਦੇ ਸਾਹਮਣੇ ਪ੍ਰਗਟ ਕਰਾਂਗਾ। ਤਦ ਉਹ ਜਾਣ ਲੈਣਗੇ ਕਿ ਮੈਂ ਯਾਹਵੇਹ ਹਾਂ।’

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.