ਹਿਜ਼ਕੀਏਲ 40

ਅਤੇ ਉੱਤਰ ਵੱਲ ਮੂੰਹ ਕਰਨ ਵਾਲਾ ਕਮਰਾ ਉਹਨਾਂ ਜਾਜਕਾਂ ਲਈ ਹੈ ਜੋ ਜਗਵੇਦੀ ਦੀ ਰਾਖੀ ਕਰਦੇ ਹਨ। ਇਹ ਸਾਦੋਕ ਦੇ ਪੁੱਤਰ ਹਨ, ਜੋ ਸਿਰਫ ਉਹੀ ਲੇਵੀ ਹਨ ਜੋ ਉਸ ਦੇ ਅੱਗੇ ਸੇਵਾ ਕਰਨ ਲਈ ਯਾਹਵੇਹ ਦੇ ਨੇੜੇ ਆ ਸਕਦੇ ਹਨ।”

Ezekiel 40:46 (UKJV) And the chamber whose prospect is toward the north is for the priests, the keepers of the charge of the altar: these are the sons of Zadok among the sons of Levi, which come near to the LORD to minister unto him.

44ਅੰਦਰਲੇ ਫਾਟਕ ਤੋਂ ਬਾਹਰ ਅੰਦਰਲੇ ਵੇਹੜੇ ਵਿੱਚ ਜੋ ਉੱਤਰੀ ਫਾਟਕ ਵੱਲ ਸੀ, ਗਾਉਣ ਵਾਲਿਆਂ ਦੀਆਂ ਕੋਠੜੀਆਂ ਸਨ ਅਤੇ ਉਹਨਾਂ ਦਾ ਮੂੰਹ ਦੱਖਣ ਵੱਲ ਸੀ। ਇੱਕ ਕੋਠੜੀ ਪੂਰਬੀ ਫਾਟਕ ਵੱਲ ਸੀ, ਜਿਸ ਦਾ ਮੂੰਹ ਉਤਰ ਵੱਲ ਸੀ।

45ਉਹ ਨੇ ਮੈਨੂੰ ਆਖਿਆ, “ਕਿ ਇਹ ਕੋਠੜੀ ਜਿਸ ਦਾ ਮੂੰਹ ਦੱਖਣ ਵੱਲ ਹੈ ਉਹਨਾਂ ਜਾਜਕਾਂ ਦੇ ਲਈ ਹੈ, ਜਿਹੜੇ ਡੇਰੇ ਦੀ ਰਾਖੀ ਕਰਦੇ ਹਨ,

46ਅਤੇ ਉੱਤਰ ਵੱਲ ਮੂੰਹ ਕਰਨ ਵਾਲਾ ਕਮਰਾ ਉਹਨਾਂ ਜਾਜਕਾਂ ਲਈ ਹੈ ਜੋ ਜਗਵੇਦੀ ਦੀ ਰਾਖੀ ਕਰਦੇ ਹਨ। ਇਹ ਸਾਦੋਕ ਦੇ ਪੁੱਤਰ ਹਨ, ਜੋ ਸਿਰਫ ਉਹੀ ਲੇਵੀ ਹਨ ਜੋ ਉਸ ਦੇ ਅੱਗੇ ਸੇਵਾ ਕਰਨ ਲਈ ਯਾਹਵੇਹ ਦੇ ਨੇੜੇ ਆ ਸਕਦੇ ਹਨ।”

47ਫਿਰ ਉਸਨੇ ਵਿਹੜੇ ਨੂੰ ਮਾਪਿਆ: ਇਹ ਚੌਰਸ ਸੀ ਸੌ ਹੱਥ ਲੰਬਾ ਅਤੇ ਸੌ ਹੱਥ ਚੌੜਾ ਸੀ ਅਤੇ ਜਗਵੇਦੀ ਭਵਨ ਦੇ ਸਾਮ੍ਹਣੇ ਸੀ।

48ਫਿਰ ਉਹ ਮੈਨੂੰ ਭਵਨ ਦੀ ਡਿਉੜ੍ਹੀ ਵਿੱਚ ਲੈ ਆਇਆ ਅਤੇ ਡਿਉੜ੍ਹੀ ਨੂੰ ਮਿਣਿਆ, ਪੰਜ ਹੱਥ ਇੱਧਰ ਅਤੇ ਪੰਜ ਹੱਥ ਉੱਧਰ ਅਤੇ ਫਾਟਕ ਦੀ ਚੌੜਾਈ ਤਿੰਨ ਹੱਥ ਇਸ ਪਾਸੇ ਸੀ ਅਤੇ ਤਿੰਨ ਹੱਥ ਉਸ ਪਾਸੇ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.