43ਅਤੇ ਦੋ-ਪੱਖੀ ਹੁੱਕ, ਹਰ ਇੱਕ ਹੱਥ ਚੌੜਾਈ ਲੰਬੇ, ਚਾਰੇ ਪਾਸੇ ਕੰਧ ਨਾਲ ਜੁੜੇ ਹੋਏ ਸਨ। ਮੇਜ਼ਾਂ ਭੇਟਾਂ ਦੇ ਮਾਸ ਲਈ ਸਨ।
44ਅੰਦਰਲੇ ਫਾਟਕ ਤੋਂ ਬਾਹਰ ਅੰਦਰਲੇ ਵੇਹੜੇ ਵਿੱਚ ਜੋ ਉੱਤਰੀ ਫਾਟਕ ਵੱਲ ਸੀ, ਗਾਉਣ ਵਾਲਿਆਂ ਦੀਆਂ ਕੋਠੜੀਆਂ ਸਨ ਅਤੇ ਉਹਨਾਂ ਦਾ ਮੂੰਹ ਦੱਖਣ ਵੱਲ ਸੀ। ਇੱਕ ਕੋਠੜੀ ਪੂਰਬੀ ਫਾਟਕ ਵੱਲ ਸੀ, ਜਿਸ ਦਾ ਮੂੰਹ ਉਤਰ ਵੱਲ ਸੀ।
45ਉਹ ਨੇ ਮੈਨੂੰ ਆਖਿਆ, “ਕਿ ਇਹ ਕੋਠੜੀ ਜਿਸ ਦਾ ਮੂੰਹ ਦੱਖਣ ਵੱਲ ਹੈ ਉਹਨਾਂ ਜਾਜਕਾਂ ਦੇ ਲਈ ਹੈ, ਜਿਹੜੇ ਡੇਰੇ ਦੀ ਰਾਖੀ ਕਰਦੇ ਹਨ,
46ਅਤੇ ਉੱਤਰ ਵੱਲ ਮੂੰਹ ਕਰਨ ਵਾਲਾ ਕਮਰਾ ਉਹਨਾਂ ਜਾਜਕਾਂ ਲਈ ਹੈ ਜੋ ਜਗਵੇਦੀ ਦੀ ਰਾਖੀ ਕਰਦੇ ਹਨ। ਇਹ ਸਾਦੋਕ ਦੇ ਪੁੱਤਰ ਹਨ, ਜੋ ਸਿਰਫ ਉਹੀ ਲੇਵੀ ਹਨ ਜੋ ਉਸ ਦੇ ਅੱਗੇ ਸੇਵਾ ਕਰਨ ਲਈ ਯਾਹਵੇਹ ਦੇ ਨੇੜੇ ਆ ਸਕਦੇ ਹਨ।”
47ਫਿਰ ਉਸਨੇ ਵਿਹੜੇ ਨੂੰ ਮਾਪਿਆ: ਇਹ ਚੌਰਸ ਸੀ ਸੌ ਹੱਥ ਲੰਬਾ ਅਤੇ ਸੌ ਹੱਥ ਚੌੜਾ ਸੀ ਅਤੇ ਜਗਵੇਦੀ ਭਵਨ ਦੇ ਸਾਮ੍ਹਣੇ ਸੀ।