7ਪਹਿਰੇਦਾਰਾਂ ਲਈ ਕੋਠੜੀ ਇੱਕ ਡੰਡਾ ਲੰਬੀ ਅਤੇ ਇੱਕ ਡੰਡਾ ਚੌੜੀ ਸੀ ਅਤੇ ਕੋਠੜੀ ਦੇ ਵਿਚਕਾਰ ਦੀਆਂ ਕੰਧਾਂ ਲਗਭਗ ਪੰਜ-ਪੰਜ ਹੱਥ ਦਾ ਫਾਸਲਾ ਸੀ। ਭਵਨ ਦੇ ਸਾਮ੍ਹਣੇ ਵਾਲੇ ਦਰਵਾਜ਼ੇ ਦੇ ਨਾਲ ਵਾਲੇ ਦਰਵਾਜ਼ੇ ਦੀ ਥੜ੍ਹੀ ਇੱਕ ਡੰਡੇ ਦੀ ਡੂੰਘੀ ਸੀ।
8ਫਿਰ ਉਸਨੇ ਦਰਵਾਜ਼ੇ ਦੇ ਥੜ੍ਹੇ ਨੂੰ ਮਾਪਿਆ;
9ਤਦ ਉਹ ਨੇ ਦਰਵਾਜ਼ੇ ਦੀ ਡਿਉੜ੍ਹੀ ਅੱਠ ਹੱਥ ਮਿਣੀ, ਉਹ ਦੇ ਥੰਮ੍ਹ ਦੋ ਹੱਥ ਸਨ ਅਤੇ ਦਰਵਾਜ਼ੇ ਦੀ ਡਿਉੜ੍ਹੀ ਘਰ ਵੱਲ ਸੀ।
10ਪੂਰਬੀ ਦਰਵਾਜ਼ੇ ਦੇ ਅੰਦਰ ਹਰ ਪਾਸੇ ਤਿੰਨ ਕੋਠੜੀਆਂ ਸਨ; ਤਿੰਨਾਂ ਦੇ ਇੱਕੋ ਜਿਹੇ ਮਾਪ ਦੀਆ ਸਨ ਅਤੇ ਹਰ ਪਾਸੇ ਦੀਆਂ ਕੰਧਾਂ ਦੇ ਮੁੱਖ ਇੱਕੋ ਮਾਪ ਦੇ ਸਨ।
11ਉਹ ਨੇ ਫਾਟਕ ਦੇ ਦਰਵਾਜ਼ੇ ਦੀ ਚੌੜਾਈ ਦਸ ਹੱਥ ਤੇ ਫਾਟਕ ਦੀ ਲੰਬਾਈ ਤੇਰ੍ਹਾਂ ਹੱਥ ਮਿਣੀ।