15ਜਗਵੇਦੀ ਦਾ ਸਿਖਰ, ਚੁੱਲ੍ਹਾ, ਚਾਰੇ ਕੋਨਿਆਂ ਵਿੱਚੋਂ ਇੱਕ ਸਿੰਗ ਦੇ ਨਾਲ, ਹੋਰ ਸੱਤ ਫੁੱਟ ਉੱਚਾ ਉੱਠਦਾ ਹੈ।
16ਜਗਵੇਦੀ ਬਾਰਾਂ ਹੱਥ ਲੰਮੀ ਹੋਵੇਗੀ ਅਤੇ ਬਾਰਾਂ ਹੱਥ ਚੌੜੀ, ਅਥਵਾ, ਵਰਗਾਕਾਰ ਹੋਵੇਗੀ।
17ਕੁਰਸੀ ਚੌਦਾਂ ਹੱਥ ਲੰਮੀ ਅਤੇ ਚੌਦਾਂ ਹੱਥ ਚੌੜੀ ਵਰਗਾਕਾਰ ਅਤੇ ਦੁਆਲੇ ਉਸ ਦਾ ਕੰਢਾ ਅੱਧਾ ਹੱਥ ਅਤੇ ਉਸ ਦੀ ਤਹਿ ਚੁਫ਼ੇਰੇ ਇੱਕ ਹੱਥ ਅਤੇ ਉਸ ਦੀ ਪੌੜੀ ਪੂਰਬ ਵੱਲ ਹੋਵੇਗੀ।”
18ਤਦ ਉਸ ਨੇ ਮੈਨੂੰ ਆਖਿਆ, “ਹੇ ਆਦਮੀ ਦੇ ਪੁੱਤਰ, ਸਰਬਸ਼ਕਤੀਮਾਨ ਯਾਹਵੇਹ ਇਹ ਆਖਦਾ ਹੈ: ਜਗਵੇਦੀ ਦੇ ਬਣਨ ਵੇਲੇ ਹੋਮ ਦੀਆਂ ਭੇਟਾਂ ਚੜ੍ਹਾਉਣ ਅਤੇ ਲਹੂ ਦੇ ਛਿੜਕਾਅ ਕਰਨ ਲਈ ਇਹ ਨਿਯਮ ਹੋਣਗੇ:
19ਤੂੰ ਸਾਦੋਕ ਦੇ ਘਰਾਣੇ ਦੇ ਲੇਵੀ ਜਾਜਕਾਂ ਨੂੰ ਪਾਪ ਦੀ ਭੇਟ ਵਜੋਂ ਇੱਕ ਬਲਦ ਚੜ੍ਹਾਓ, ਜੋ ਮੇਰੇ ਅੱਗੇ ਸੇਵਾ ਕਰਨ ਲਈ ਆਉਂਦੇ ਹਨ, ਸਰਬਸ਼ਕਤੀਮਾਨ ਯਾਹਵੇਹ ਇਹ ਆਖਦਾ ਹੈ।